ਮਲੋਟ ਦੇ ਜੀ.ਟੀ.ਬੀ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਲਾਲ ਸਿੰਘ ਨੇ ਸੂਬਾ ਪੱਧਰੀ ਜੂਡੋ ਮੁਕਾਬਲਿਆਂ ਵਿੱਚ ਜਿੱਤਿਆ ਬਰੋਂਜ਼ ਮੈਡਲ
ਸਕੂਲ ਗੇਮ ਸੂਬਾ ਪੱਧਰੀ ਜੂਡੋ ਮੁਕਾਬਲੇ ਗੁਰਦਾਸਪੁਰ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਦੇ ਗੁਰਲਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਬਰੋਂਜ਼ ਮੈਡਲ ਜਿੱਤਿਆ। ਗੁਰਲਾਲ ਸਿੰਘ ਦੀ ਇਸ ਪ੍ਰਾਪਤੀ ਤੇ ਗੁਰਲਾਲ ਸਿੰਘ ਦੇ ਮਾਪਿਆਂ ਅਤੇ ਪੂਰੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਕੂਲ ਗੇਮ ਸੂਬਾ ਪੱਧਰੀ ਜੂਡੋ ਮੁਕਾਬਲੇ ਗੁਰਦਾਸਪੁਰ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਦੇ ਗੁਰਲਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਬਰੋਂਜ਼ ਮੈਡਲ ਜਿੱਤਿਆ। ਗੁਰਲਾਲ ਸਿੰਘ ਦੀ ਇਸ ਪ੍ਰਾਪਤੀ ਤੇ ਗੁਰਲਾਲ ਸਿੰਘ ਦੇ ਮਾਪਿਆਂ ਅਤੇ ਪੂਰੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ।
ਗੁਰਲਾਲ ਸਿੰਘ ਦੀ ਇਸ ਜਿੱਤ ਤੇ ਸਕੂਲ ਦੇ ਚੇਅਰਮੈਨ ਸਰਦਾਰ ਗੁਰਦੀਪ ਸਿੰਘ ਸੰਧੂ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹੇਮਲਤਾ ਕਪੂਰ ਅਤੇ ਕੌਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਡੀ.ਪੀ.ਈ ਬੋਹੜ ਸਿੰਘ, ਰਾਜਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਸਰੋਜ ਰਾਣੀ ਅਤੇ ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਗੁਰਲਾਲ ਸਿੰਘ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
Author : Malout Live