ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਲਾਗੂ ਕਰਕੇ ਪੰਜਾਬ ਪੇਅ ਸਕੇਲ ਬਹਾਲ ਕਰੋ- 3704 ਅਧਿਆਪਕ ਯੂਨੀਅਨ ਪੰਜਾਬ
3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਰਕਾਰ ਵੱਲੋਂ ਉਹਨਾਂ ਉੱਪਰ ਪੰਜਾਬ ਪੇਅ ਸਕੇਲ ਲਾਗੂ ਨਾ ਕਰਨ ਸੰਬੰਧੀ ਗਿੱਦੜਬਾਹਾ ਜ਼ਿਮਨੀ ਚੋਣਾਂ ਵਿੱਚ ਸਰਕਾਰ ਵਿਰੁੱਧ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਸਰਕਾਰ ਦਾ ਵਿਰੋਧ ਕਰਨ ਲਈ 3704 ਅਧਿਆਪਕ ਯੂਨੀਅਨ ਵੱਲੋਂ ਗਿੱਦੜਬਾਹਾ ਜ਼ਿਮਨੀ ਚੋਣਾਂ ਵਿੱਚ ਮਹਾਂ ਰੋਸ ਪ੍ਰਦਰਸ਼ਨ ਮਿਤੀ 27 ਅਕਤੂਬਰ 2024 ਨੂੰ ਰੱਖਿਆ ਗਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : 3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਰਕਾਰ ਵੱਲੋਂ ਉਹਨਾਂ ਉੱਪਰ ਪੰਜਾਬ ਪੇਅ ਸਕੇਲ ਲਾਗੂ ਨਾ ਕਰਨ ਸੰਬੰਧੀ ਗਿੱਦੜਬਾਹਾ ਜ਼ਿਮਨੀ ਚੋਣਾਂ ਵਿੱਚ ਸਰਕਾਰ ਵਿਰੁੱਧ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਇਸ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਨਾਲ ਉਹਨਾਂ ਦੀਆਂ 3704 ਮਾਸਟਰ ਕੇਡਰ ਭਰਤੀ ਤੇ ਪੰਜਾਬ ਪੇਅ ਸਕੇਲ ਬਹਾਲ ਕਰਵਾਉਣ ਲਈ ਲਗਭਗ ਦੇ ਮੀਟਿੰਗਾਂ ਹੋਈਆਂ।
ਜਿਸ ਵਿੱਚ ਉਹਨਾਂ ਨੇ ਵਾਰ-ਵਾਰ ਇਹ ਭਰੋਸਾ ਹੀ ਦਿੱਤਾ ਕਿ ਜੇਕਰ ਤੁਹਾਡੀ ਭਰਤੀ ਤੇ ਕਾਨੂੰਨ ਅਨੁਸਾਰ ਪੰਜਾਬ ਪੇਅ ਸਕੇਲ ਲਾਗੂ ਕਰਨਾ ਬਣਦਾ ਹੈ ਤਾਂ ਸਾਡੀ ਸਰਕਾਰ ਵੱਲੋਂ ਇਹ ਬਹਾਲ ਕਰ ਦਿੱਤਾ ਜਾਵੇਗਾ, ਪਰ ਚੋਣਾਂ ਲੰਘ ਜਾਣ ਤੋਂ ਬਾਅਦ ਅਗਲੀ ਮੀਟਿੰਗ ਦਾ ਲਗਭਗ 3 ਮਹੀਨਿਆਂ ਤੋਂ ਸਿਰਫ਼ ਟਾਲਮਟੋਲ ਹੀ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਮੌਜੂਦਾ ਸਰਕਾਰ ਦਾ ਵਿਰੋਧ ਕਰਨ ਲਈ 3704 ਅਧਿਆਪਕ ਯੂਨੀਅਨ ਵੱਲੋਂ ਗਿੱਦੜਬਾਹਾ ਜ਼ਿਮਨੀ ਚੋਣਾਂ ਵਿੱਚ ਮਹਾਂ ਰੋਸ ਪ੍ਰਦਰਸ਼ਨ ਮਿਤੀ 27 ਅਕਤੂਬਰ 2024 ਨੂੰ ਰੱਖਿਆ ਗਿਆ ਹੈ। ਇਹਨਾ ਮੰਗਾਂ ਦੇ ਹੱਲ ਵਾਸਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਪ੍ਰਦਰਸ਼ਨ ਵਿੱਚ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਵੀ 3704 ਅਧਿਆਪਕਾਂ ਦੇ ਹੱਕ ਵਿੱਚ 27 ਅਕਤੂਬਰ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
Author : Malout Live