ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਵੱਲੋਂ ਚੈਰੀਟੇਬਲ ਪ੍ਰੋਗਰਾਮ ਤਹਿਤ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਵਹੀਕਲਾਂ ਤੇ ਲਗਾਏ ਗਏ ਰਿਫ਼ਲੈਕਟਰ

ਮਲੋਟ : ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਅਤੇ ਉੱਪ ਕਪਤਾਨ ਪੁਲਿਸ ਐੱਨ.ਡੀ.ਪੀ.ਐੱਸ-ਕਮ-ਜ਼ਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਸ਼੍ਰੀ ਸੰਜੀਵ ਗੋਇਲ ਪੀ.ਪੀ.ਐੱਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਬਠਿੰਡਾ ਰੋਡ ਮਲੋਟ ਵਿਖੇ ਚੈਰੀਟੇਬਲ ਪ੍ਰੋਗਰਾਮ ਤਹਿਤ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਵਹੀਕਲਾਂ ਤੇ ਰਿਫ਼ਲੈਕਟਰ ਲਗਾਏ ਗਏ ਅਤੇ ਡਰਾਇਵਰਾਂ ਨੂੰ ਨਸ਼ੇ ਖਿਲਾਫ਼ ਅਤੇ ਟ੍ਰੈਫ਼ਿਕ ਨਿਯਮਾ ਦੀ ਪਾਲਣਾ ਬਾਰੇ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਹਾਦਸਿਆਂ ਤੋ ਬਚਾਅ ਕੀਤਾ ਜਾ ਸਕੇ।

ਇਸ ਮੌਕੇ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਸ਼੍ਰੀ ਜਸਕਰਨਦੀਪ ਸਿੰਘ, ਏ.ਐੱਸ.ਆਈ ਅਮਨਪ੍ਰੀਤ ਸਿੰਘ, ਏ.ਐੱਸ.ਆਈ ਜਸਵੀਰ ਸਿੰਘ, ਏ.ਐੱਸ.ਆਈ ਹਰਪਾਲ ਸਿੰਘ, ਸੀਨੀ. ਸਿਪਾਹੀ ਸੁਖਪਾਲ ਸਿੰਘ ਤੋਂ ਇਲਾਵਾ ਨਿੱਕੀ ਖੁਸ਼ੀ ਸੰਸਥਾ ਦੇ ਅਹੁਦੇਦਾਰ ਪਰਮਜੀਤ ਸਿੰਘ, ਪਰਵਿੰਦਰ ਕੁਮਾਰ ਅਤੇ ਰਜਨੀਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਸੀ। Author: Malout Live