ਮਲੋਟ ਸਬ-ਡਿਵੀਜ਼ਨ ਦੇ ਤਹਿਸੀਲਦਾਰ ਜਤਿੰਦਰਪਾਲ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਸੰਭਾਲਿਆ

ਮਲੋਟ : ਮਲੋਟ ਤਹਿਸੀਲ ਦੇ ਨਵ-ਨਿਯੁਕਤ ਤਹਿਸੀਲਦਾਰ ਜਤਿੰਦਰਪਾਲ ਸਿੰਘ ਢਿੱਲੋਂ ਨੇ ਅੱਜ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਤਹਿਸੀਲ ਦੇ ਸਮੂਹ ਸਟਾਫ਼ ਵੱਲੋਂ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ ਗਿਆ। ਜਤਿੰਦਰਪਾਲ ਸਿੰਘ ਢਿੱਲੋਂ ਤਹਿਸੀਲਦਾਰ ਮਲੋਟ ਨੇ ਕਿਹਾ ਕਿ ਤਹਿਸੀਲ ਪੱਧਰ ਦੇ ਕੰਮਾਂ ਪ੍ਰਤੀ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਲਖਵੀਰ ਸਿੰਘ ਰੀਡਰ-1, ਮੁਕੇਸ਼ ਕੁਮਾਰ ਜੂਨੀਅਰ ਸਹਾਇਕ (ਰਜਿਸਟਰੀ ਕਲਰਕ), ਅਮਨਦੀਪ ਸਿੰਘ ਢਿੱਲੋਂ ਰੀਡਰ-2, ਰਾਜਕੁਮਾਰ, ਸੁਖਦੀਪ ਸਿੰਘ, ਸੰਜੀਵ ਕੁਮਾਰ, ਅਰਵਿੰਦਰ ਸਿੰਘ, ਟਿੰਕੂ, ਅਨੁਰਾਗ ਐਡਵੋਕੇਟ ਹਾਜ਼ਿਰ ਸਨ। Author: Malout Live