ਹਲਕਾ ਬੱਲੂਆਣਾ ਦੇ ਵਾਸੀ ਦਿਲਾਂ ਚੋ ਨਹੀ ਭੁਲਾ ਸਕੇ ਸਵ: ਸਰਦਾਰ ਸਾਹਿਬ ਦਾ ਸਾਫ ਸੁਥਰੀ ਰਾਜਨੀਤਿਕ ਸਫਰ : ਗੁਰਮੀਤ ਸਿੰਘ ਗਿੱਲ
ਮਲੋਟ:- ਵਿਧਾਨ ਸਭਾ ਹਲਕਾ ਬੱਲੂਆਣਾ 082 (ਅਬੋਹਰ ਜਿਲਾ ਫਾਜਿਲਕਾ) ਤੋ ਸਰਦਾਰ ਉਜਾਗਰ ਸਿੰਘ ਗਿੱਲ ਸਾਬਕਾ ਮੰਤਰੀ ਪੰਜਾਬ ਹਲਕਾ ਬੱਲੂਆਣਾ ਦੇ ਸਪੁੱਤਰ ਸਰਦਾਰ ਗੁਰਮੀਤ ਸਿੰਘ ਗਿੱਲ ਨੇ ਆਪਣੀ ਪ੍ਰਮੁੱਖ ਦਆਵੇਦਾਰੀ ਜਿਤਾਈ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਰਦਾਰ ਗੁਰਮੀਤ ਸਿੰਘ ਗਿੱਲ ਕਿਹਾ ਮੇਰੇ ਪਿਤਾ ਸਵ : ਸਰਦਾਰ ਉਜਾਗਰ ਸਿੰਘ ਦੇਸ਼ ਦੀ ਫੋਜ ਵਿੱਚ ਬਤੌਰ ਸੂਬੇਦਾਰ ਦੀਆਂ ਸੇਵਾਵਾਂ ਦਿੱਤੀਆਂ 1962 ਯੁੱਧ ਦੇ ਦੌਰਾਨ ਦੁਸ਼ਮਣਾਂ ਦੇ ਛੱਕੇ ਛੁਡਾਏ ਤੇ ਭਾਰਤ ਦੇ ਰਾਸ਼ਟਰਪਤੀ ਸਵ: ਸਰਦਾਰ ਗਿਆਨੀ ਜੈਲ ਸਿੰਘ ਜੀ ਨੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ। ਫੌਜ ਚੋਂ ਰਿਟਾ: ਹੋਣ ਤੋ ਬਾਅਦ ਸਵ: ਸਰਦਾਰ ਸਾਹਿਬ ਸਮਾਜ ਸੇਵੀ ਹੋਣ ਦੇ ਨਾਲ-ਨਾਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। ਸਵ. ਸਰਦਾਰ ਸਾਹਿਬ ਫਿਰ ਕਾਂਗਰਸ ਪਾਰਟੀ ਦੇ ਰਾਜਨੀਤਿਕ ਉਹ ਥੰਮ ਸਨ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸੱਕਤਰ ਰਹੇ ਤੇ ਅਨੁਸੂਚਿਤ ਜਾਤੀਆਂ ਦੇ ਲਈ ਭਲਾਈ ਆਹਿਮ ਤੇ ਸ਼ਲਾਘਾਂਯੋਗ ਕਦਮ ਚੁੱਕੇ। ਫਿਰ ਕਾਂਗਰਸ ਪਾਰਟੀ ਨੇ ਬਾਦਲ ਪਰਿਵਾਰ ਦੇ ਗੜ੍ਹ ਹਲਕਾ ਲੰਬੀ (ਸ਼੍ਰੀ ਮੁਕਤਸਰ ਸਾਹਿਬ) ਤੋਂ 1965 ਚੋ ਇਲੈਕਸ਼ਨ ਲੜਾਇਆ ਤਾਂ ਸਵ. ਸਰਦਾਰ ਸਾਹਿਬ ਭਾਰੀ ਬਹੁਮਤ ਨਾਲ ਜਿੱਤੇ। ਸ਼੍ਰੀ ਮੁਕਤਸਰ ਸਾਹਿਬ ਤੋਂ 1972 ਚੋਂ ਫਿਰ ਹਲਕਾ ਬੱਲੂਆਣਾ ਤੋਂ ਲਗਾਤਾਰ ਦੋ ਵਾਰ 1977 ਤੋਂ 1980 ਵਿੱਚ ਜਿੱਤ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਤੇ ਪੰਜਾਬ ਸਰਕਾਰ ਚੋਂ ਵਜੀਰ ਬਣੇ।
ਖਾਸ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਮਾੜੇ ਸਮੇਂ ਵਿੱਚ ਜਿੰਦਾ ਰੱਖਿਆ ਸੀ ਕਿਉਂਕਿ ਪੰਜਾਬ ਭਰ ਚੋਂ ਇਕੱਲੀ ਕਾਂਗਰਸ ਸੀਟ ਸਵ. ਸਰਦਾਰ ਸਾਹਿਬ ਹੀ ਜਿੱਤੇ ਸਨ। ਜਿਸ ਤੋ ਖੁਸ਼ ਹੋ ਕੇ ਭਾਰਤ ਦੀ ਮਹਰੂਮ ਨੇਤਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਨੇ ਸ਼ਾਨੇ-ਏ-ਪੰਜਾਬ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ। ਸਵ. ਸਰਦਾਰ ਸਾਹਿਬ ਨੂੰ ਹਲਕਾ ਬੱਲੂਆਣਾ ਦੇ ਲੋਕ ਦਿਲਾਂ ਦੀ ਧੜਕਣ ਸਮਝਦੇ ਸਨ ਜੋ ਅੱਜ ਵੀ ਬਰਕਰਾਰ ਹੈ। ਦੁੱਖ ਸੁੱਖ ਚੋਂ ਭਾਈਵਾਲ ਨਹੀ ਸਗੋਂ ਹਰ ਇੱਕ ਪਰਿਵਾਰ ਨੂੰ ਆਪਣੇ ਹੀ ਪਰਿਵਾਰ ਦਾ ਮੈਂਬਰ ਸਮਝਦੇ ਸਨ। ਹਲਕੇ ਦੀ ਭਲਾਈ ਲਈ ਕਈ ਅਹਿਮ ਕਦਮ ਚੁੱਕੇ। ਹਲਕਾ ਬੱਲੂਆਣਾ ਦੇ ਅੱਜ ਵੀ ਪਰਿਵਾਰਾਂ ਦੇ ਦਿਲਾਂ ਦੀ ਆਵਾਜ਼ ਸਾਡੇ ਪਰਿਵਾਰ ਦੀ ਹੈ ਤੇ ਜੋ ਸਵ. ਸਰਦਾਰ ਸਾਹਿਬ ਦੀ ਸਾਫ ਸੁਥਰੀ ਰਾਜਨੀਤਿਕ ਸਫਰ ਨੂੰ ਹਲਕੇ ਦੇ ਲੋਕ ਅੱਜ ਵੀ ਦਿਲਾਂ ਚੋਂ ਭੁਲਾ ਨਹੀ ਸਕੇ। ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਅਸੀ ਸਾਰੀ ਉਮਰ ਤੱਕ ਵੀ ਹਲਕਾ ਬੱਲੂਆਣਾ ਦੇ ਵਾਸੀਆਂ ਦਾ ਕਦੇ ਵੀ ਰਿਣ ਨਹੀਂ ਚੁਕਾ ਸਕਦੇ। ਹਲਕੇ ਵਾਸੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਾਬਤਾ ਕਾਇਮ ਕੀਤਾ ਹੋਇਆ ਹੈ। ਹਰ ਵਰ੍ਹੇ ਪਿਛਲੀਆਂ ਚੋਣਾਂ ਦੇ ਦੌਰਾਨ ਵੀ ਸਰਦਾਰ ਗੁਰਮੀਤ ਸਿੰਘ ਗਿੱਲ ਨੇ ਅਪਲਾਈ ਕੀਤਾ ਸੀ। ਪਰ ਸਮੂਹ ਕਾਂਗਰਸ ਲੀਡਰਸ਼ਿਪ ਨੇ ਸਰਦਾਰ ਗੁਰਮੀਤ ਸਿੰਘ ਗਿੱਲ ਦੀ ਸਿਫਾਰਿਸ਼ ਕੀਤੀ ਪਰ ਅੜੀਅਲ ਰਵੱਈਏ ਦਾ ਮਾਲਿਕ ਕੈਪਟਨ ਅਮਰਿੰਦਰ ਸਿੰਘ ਨਹੀਂ ਮੰਨਿਆ ਜਿਸ ਨੇ ਹਮੇਸ਼ਾ ਹੀ ਸਾਡਾ ਹੱਕ ਖੋਹਿਆ। ਪਰ ਸਿਆਸੀ ਕਦੇ ਵੀ ਨਰਾਜ਼ਗੀ ਜਾਹਿਰ ਨਹੀ ਕੀਤੀ ਤੇ ਕਦੇ ਵੀ ਦਲ ਬਦਲੂਆਂ ਤਰ੍ਹਾਂ ਕਾਂਗਰਸ ਪਾਰਟੀ ਦਾ ਪੱਲਾ ਨਹੀ ਛੱਡਿਆ। ਹਮੇਸ਼ਾ ਕਾਂਗਰਸ ਪਾਰਟੀ ਦਾ ਤਨ ਮਨ ਤੋ ਵੱਧ ਕੇ ਸਾਥ ਦਿੱਤਾ ਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਅਰਦਾਸ ਕੀਤੀ। ਇਸ ਵਾਰ ਸਮੂਹ ਕਾਂਗਰਸ ਲੀਡਰਸ਼ਿਪ ਤੇ ਇਲੈਕਸ਼ਨ ਚੋਣ ਕਮੇਟੀ ਤੇ ਮਾਣ ਹੀ ਨਹੀ ਸਗੋਂ ਪੂਰਨ ਸਹਿ-ਵਿਸ਼ਵਾਸ ਹੈ ਕਾਂਗਰਸ ਪਾਰਟੀ ਲਈ ਅਹਿਮ ਸੇਵਾ ਤੇ ਸਵ. ਸਰਦਾਰ ਸਾਹਿਬ ਦੇ ਰਾਜਨੀਤਿਕ ਜੀਵਨ ਦੀਆ ਕੁਰਬਾਨੀਆਂ, ਹਲਕਾ ਵਾਸੀਆਂ ਦੀ ਆਵਾਜ਼, ਸਾਡੇ ਪਰਿਵਾਰ ਦੇ ਹੱਕ ਨੂੰ ਮੱਦੇ ਨਜਰ ਰੱਖਦੇ ਹੋਏ ਟਿਕਟ ਦੇ ਨਿਵਾਜਣਗੇ ਤੇ ਕਾਂਗਰਸ ਪਾਰਟੀ ਤੇ ਹਲਕਾ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦੇਣਗੇ। ਸਰਦਾਰ ਗੁਰਮੀਤ ਸਿੰਘ ਗਿੱਲ ਕਿਹਾ ਕਿ ਮੈਂ ਜਿਲ੍ਹਾ ਫਾਜਿਲਕਾ ਚੋ ਹਲਕਾ ਜਲਾਲਾਬਾਦ ਦੇ ਪਿੰਡ ਪੰਜ ਕੋਹੀ ਚੋ ਆਪਣਾ ਸਧਾਰਨ ਜੀਵਨ ਬਸਰ ਕਰ ਰਿਹਾਂ ਹਾਂ ਤੇ ਫਰੀਡਮ ਫਾਈਟਰ ਕਾਂਗਰਸ ਸੈੱਲ ਫਾਜ਼ਿਲਕਾ ਵਿਚ ਬਤੌਰ ਚੇਅਰਮੈਨ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ। ਮੇਰੀਆਂ ਤਿੰਨ ਬੇਟੀਆਂ ਤੇ ਇਕ ਬੇਟਾ ਹੈ। ਜਿੰਨਾ ਚੋਂ ਇਕ ਬੇਟੀ ਰੇਖਾ ਰਾਣੀ ਵਾਇਸ ਚੇਅਰਮੈਨ ਬਲਾਕ ਸੰਮਤੀ ਅਰਨੀਵਾਲਾ ਦੀਆ ਸੇਵਾਵਾਂ ਦੇ ਰਹੀ ਹੈ ਤੇ ਜਵਾਈ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਮੌਜੂਦਾ ਯੂਥ ਕਾਂਗਰਸ ਦੇ ਵਿੱਚ ਜਰਨਲ ਸੱਕਤਰ -ਕਮ-ਸਪੋਕਸਪਰਸ਼ਨ ਜਿਲ੍ਹਾ ਫਾਜਿਲਕਾ ਚੋਂ ਬਤੌਰ ਸੇਵਾਵਾਂ ਦੇ ਰਿਹਾ ਹੈ। 2022 ਦੀਆਂ ਵਿਧਾਨ ਸਭਾ ਵਿੱਚ ਹਲਕਾ ਬੱਲੂਆਣਾ ਦੀ ਟਿਕਟ ਦੇ ਮਜਬੂਤ ਦਾਅਵੇਦਾਰਾਂ ਵਿੱਚ ਇਕ ਹਨ, ਬਾਕੀ ਸਮਾਂ ਆਉਣ ਤੇ ਹੀ ਸਥਿਤੀ ਸਪੱਸ਼ਟ ਹੋਵੇਗੀ ।