ਕਰਜ਼ਾ ਕੇਸਾਂ ਦੇ ਨਿਪਟਾਰਾ ਕਰਨ ਲਈ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ
ਮਲੋਟ: ਸ. ਗੁਰਮੀਤ ਸਿੰਘ ਬਰਾੜ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਐੱਸ.ਸੀ ਕਾਰੋਪੇਰਸ਼ਨ ਦੀ ਪ੍ਰਧਾਨਗੀ ਹੇਠ ਡਾ. ਬੀ.ਆਰ ਅੰਬੇਦਕਰ ਭਵਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਜਾ ਕੇਸਾਂ ਦੇ ਨਿਪਟਾਰਾ ਕਰਨ ਲਈ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਵੈ-ਰੁਜ਼ਗਾਰ ਚਲਾਉਣ ਲਈ ਚਲਾਈਆਂ ਜਾ ਰਹੀਆਂ ਸਿੱਧਾ ਕਰਜ਼ਾ ਸਕੀਮ, ਐੱਨ.ਐੱਚ.ਐੱਫ.ਡੀ.ਸੀ, ਐੱਨ.ਐੱਸ.ਕੇ.ਡੀ.ਸੀ, ਐੱਨ.ਐੱਸ.ਐੱਫ.ਡੀ.ਸੀ, ਸਕੀਮਾਂ ਦੇ ਅਧੀਨ 14 ਕੇਸਾਂ ਵਿੱਚ ਲਗਭਗ 23 ਲੱਖ ਰੁਪਏ ਦੇ
ਅਤੇ ਬੀ.ਟੀ.ਐੱਸ ਸਕੀਮ ਅਧੀਨ 3 ਕੇਸਾਂ ਵਿੱਚ 1.35 ਲੱਖ ਰੁਪਏ ਦੀ ਸਬਸਿਡੀ ਦੀ ਸਿਫਾਰਿਸ਼ ਵਿਭਾਗ ਨੂੰ ਭੇਜੀ ਗਈ। ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਚੰਡੀਗੜ੍ਹ ਵੱਲੋ ਚਲਾਈਆਂ ਜਾ ਰਹੀਆਂ ਸਮੂਹ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਅਤੇ ਸਰਕਾਰ ਵੱਲੋਂ ਨਿਸ਼ਚਿਤ ਟੀਚਿਆਂ ਨੂੰ ਪੂਰਾ ਕਰਨ ਲਈ ਲੋੜਵੰਦ ਲਾਭਪਾਤਰੀਆਂ ਦੇ ਵੱਧ ਤੋਂ ਵੱਧ ਕਰਜ਼ਾ ਫਾਰਮ ਭਰਨ ਲਈ ਕਾਰਪੋਰੇਸ਼ਨ ਨੂੰ ਆਦੇਸ਼ ਦਿੱਤੇ। ਇਸ ਮੌਕੇ ਸ਼੍ਰੀ ਰਣਜੀਤ ਸਿੰਘ (ਉੱਪ ਅਰਥ ਅੰਕੜਾ ਸਲਾਹਕਾਰ ਅਫਸਰ), ਸ਼੍ਰੀ ਗੁਰਚਰਨ ਸਿੰਘ (ਜਿਲ੍ਹਾ ਲੀਡ ਬੈਂਕ ਅਫਸਰ, ਐੱਸ.ਬੀ.ਆਈ), ਸ਼੍ਰੀ ਅਮਨਦੀਪ ਸਿੰਘ ਢਿੱਲੋਂ (ਦਫਤਰ ਜਿਲ੍ਹਾ ਉਦਯੋਗ ਕੇਂਦਰ), ਸ਼੍ਰੀ ਭਾਰਤ ਭੂਸ਼ਨ (ਡੀ.ਐੱਮ ਪੰਜਾਬ ਐੱਸ.ਸੀ.ਐੱਫ.ਸੀ) ਸ਼੍ਰੀ ਮੁਕਤਸਰ ਸਾਹਿਬ ਮੌਜੂਦ ਸਨ। Author: Malout Live