ਥਾਣਾ ਗਿੱਦੜਬਾਹਾ ਪੁਲਿਸ ਨੇ ਜੁਡੀਸ਼ੀਅਲ ਕੋਰਟ ਤੋਂ ਫ਼ਰਾਰ ਹੋਣ 'ਤੇ ਮਹਿਲਾ ਅਤੇ ਨਾਇਬ ਕੋਰਟ ਵਿਰੁੱਧ ਮੁਕੱਦਮਾ ਦਰਜ
ਮਲੋਟ(ਗਿੱਦੜਾਬਾਹਾ):- ਥਾਣਾ ਗਿੱਦੜਬਾਹਾ ਪੁਲਿਸ ਨੇ ਅਮਨਦੀਪ ਕੌਰ ਪੀ.ਸੀ.ਐੱਸ., ਐੱਸ.ਡੀ.ਜੇ.ਐੱਮ. ਕੋਰਟ ਕੰਪਲੈਕਸ ਗਿੱਦੜਬਾਹਾ ਦੇ ਪੱਤਰ 'ਤੇ ਐੱਸ.ਡੀ.ਜੇ.ਐੱਮ. ਕੋਰਟ ਕੰਪਲੈਕਸ ਗਿੱਦੜਬਾਹਾ ਵਿਖੇ ਤਾਇਨਾਤ ਨਾਇਬ ਕੋਰਟ ਜਗਜੀਤ ਸਿੰਘ ਅਤੇ ਜਸਪਾਲ ਕੌਰ ਮਠਾੜੂ ਪੁੱਤਰੀ ਗੁਰਦੇਵ ਸਿੰਘ ਵਾਸੀ ਪਿੰਡ ਦੌਲਾ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ। ਥਾਣਾ ਗਿੱਦੜਬਾਹਾ ਪੁਲਿਸ ਨੂੰ ਭੇਜੇ ਪੱਤਰ ਵਿੱਚ ਜੱਜ ਸ਼੍ਰੀਮਤੀ ਅਮਨਦੀਪ ਕੌਰ ਐੱਸ.ਡੀ.ਜੇ.ਐੱਮ. ਨੇ ਦੱਸਿਆ ਕਿ ਉਨ੍ਹਾਂ ਦੀ ਅਦਾਲਤ ਵਿਚ 'ਪਰਮਜੀਤ ਕੌਰ ਬਨਾਮ ਜਸਪਾਲ ਕੌਰ ਮਠਾੜੂ' ਦਾ ਇੱਕ ਕੇਸ ਅਧੀਨ ਧਾਰਾ-138 ਆਫ਼ ਐੱਨ.ਆਈ. ਐਕਟ ਅਧੀਨ ਚੱਲ ਰਿਹਾ ਸੀ, ਜਿਸ 'ਚ ਜਸਪਾਲ ਕੌਰ ਮਠਾੜੂ ਦੇ ਗੈਰ ਜਮਾਨਤੀ ਵਾਰੰਟ ਉਨ੍ਹਾਂ ਦੀ ਅਦਾਲਤ ਵੱਲੋਂ ਜਾਰੀ ਕਰਨ ਤੇ ਜਸਪਾਲ ਕੌਰ 20 ਮਈ 2022 ਨੂੰ ਉਨ੍ਹਾਂ ਦੀ ਅਦਾਲਤ ਵਿਖੇ ਆਤਮ ਸਰਮਪਨ ਕਰਨ ਆਈ ਸੀ, ਜਿਸ ਵਿੱਚ ਉਨ੍ਹਾਂ ਵੱਲੋਂ ਡਿਊਟੀ ਤੇ ਮੌਜੂਦ ਨਾਇਬ ਕੋਰਟ ਜਗਜੀਤ ਸਿੰਘ ਨੂੰ ਉਕਤ ਜਸਪਾਲ ਕੌਰ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਸੁਣਾਏ ਸਨ, ਪਰ ਨਾਇਬ ਕੋਰਟ ਜਗਜੀਤ ਸਿੰਘ ਦੀ ਅਣਗਹਿਲੀ ਕਾਰਨ ਦੋਸ਼ੀ ਜਸਪਾਲ ਕੌਰ ਮਠਾੜੂ ਨਾਇਬ ਕੋਰਟ ਦੀ ਹਿਰਾਸਤ ਵਿੱਚੋਂ ਫ਼ਰਾਰ ਹੋ ਗਈ ਅਤੇ ਨਾਇਬ ਕੋਰਟ ਉਸ ਨੂੰ ਪਕੜਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਕਤ ਪੱਤਰ ਦੇ ਸੰਬੰਧ 'ਚ ਥਾਣਾ ਗਿੱਦੜਬਾਹਾ ਪੁਲਿਸ ਵੱਲੋਂ ਨਾਇਬ ਕੋਰਟ ਜਗਜੀਤ ਸਿੰਘ ਅਤੇ ਜਸਪਾਲ ਕੌਰ ਮਠਾੜੂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। Author : Malout Live