ਦੁੱਧ ਉਤਪਾਦਕਾਂ ਨੂੰ ਸਸਤੇ ਭਾਅ ਤੇ ਸਪਲਾਈ ਕੀਤੇ ਜਾਂਦੇ ਸਾਮਾਨ ਅਤੇ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਕਰਵਾਇਆ ਜਾਣੂੰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡੇਅਰੀ ਕਿੱਤੇ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਵੇਰਕਾ ਫਰੀਦਕੋਟ ਡੇਅਰੀ ਵੱਲੋਂ ਭਾਰਤ ਸਰਕਾਰ ਦੇ ਨੈਸ਼ਨਲ ਪ੍ਰੋਗਰਾਮ ਫਾਰ ਡੇਅਰੀ ਡਿਵੈਲਪਮੈਂਟ ਪ੍ਰੋਜੈਕਟ ਅਧੀਨ ਦੁੱਧ ਸ਼ੀਤਲ ਕੇਂਦਰ ਦੋਦਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਨਿਮੇਸ਼ ਪ੍ਰਮਾਣਿਕ, ਡਿਪਟੀ ਜਨਰਲ ਮੈਨੇਜਰ ਅਤੇ ਖੁਸ਼ਕਰਨ ਸਿੰਘ, ਡਿਪਟੀ ਮੈਨੇਜਰ ਪ੍ਰੋਕਿਊਰਮੈਂਟ ਵੱਲੋਂ ਪ੍ਰੋਗਰਾਮ ਵਿੱਚ ਆਏ ਸਮੂਹ ਦੁੱਧ ਉਤਪਾਦਕਾਂ ਨੂੰ ਜੀ ਆਇਆਂ ਕਿਹਾ ਅਤੇ ਵੇਰਕਾ ਅਦਾਰੇ ਅਤੇ ਇਸ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਗੁਰਪ੍ਰਕਾਸ਼ ਸਿੰਘ, ਸੀ.ਈ.ਆਈ ਪਨਕੋਫੈਡ ਵੱਲੋਂ ਦੁੱਧ ਉਤਪਾਦਕਾਂ ਨੂੰ ਸਹਿਕਾਰਤਾ ਲਹਿਰ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਸਹਿਕਾਰਤਾ ਵਿਭਾਗ ਦੇ ਕੰਮਕਾਰ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਡਾ. ਹਰਸੁਬੇਗ ਸਿੰਘ, ਇੰਚਾਰਜ ਵੇਰਕਾ ਸਾਮਾਨ ਸਟੇਸ਼ਨ ਖੰਨਾ ਵੱਲੋਂ ਦੁੱਧ ਉਤਪਾਦਕਾਂ ਨੂੰ ਸਸਤੇ ਭਾਅ ਤੇ ਸਪਲਾਈ ਕੀਤੇ ਜਾਂਦੇ ਸਾਮਾਨ ਅਤੇ ਪਸ਼ੂਆਂ ਨੂੰ ਆਮ ਤੌਰ ਤੇ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਤਿੰਦਰ ਮੌਰੀਆ, ਡਿਪਟੀ ਜਨਰਲ ਮੈਨੇਜਰ ਅਤੇ ਪ੍ਰਿਤਪਾਲ ਸਿੰਘ, ਮੈਨੇਜਰ ਘਣੀਏ ਕੇ ਬਾਂਗਰ, ਵੱਲੋਂ ਵੇਰਕਾ ਕੈਟਲਫੀਡ, ਮਿਨਰਲ ਮਿਕਸਚਰ ਅਤੇ ਇਹਨਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਗੁਰਬੀਰ ਸਿੰਘ ਸਹਾਇਕ ਮੈਨੇਜਰ ਵੱਲੋਂ ਦੁੱਧ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਸੰਬੰਧੀ ਨੁਕਤੇ ਸਾਂਝੇ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸ਼ੇਰਵੀਰ ਸਿੰਘ ਚੇਅਰਮੈਨ, ਵੇਰਕਾ ਫਰੀਦਕੋਟ ਡੇਅਰੀ ਅਤੇ ਤੇਜਿੰਦਰ ਸਿੰਘ ਡਾਇਰੈਕਟਰ ਮਿਲਕਫ਼ੈਡ, ਜਸਕਰਨ ਸਿੰਘ ਡਾਇਰੈਕਟਰ, ਬਲਦੇਵ ਸਿੰਘ ਡਾਇਰੈਕਟਰ, ਸੁਖਮੰਦਰ ਸਿੰਘ ਵੱਲੋਂ, ਵੇਰਕਾ ਫਰੀਦਕੋਟ ਡੇਅਰੀ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਮੂਹ ਦੁੱਧ ਉਤਪਾਦਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਵੇਰਕਾ ਨਾਲ ਜੁੜ ਕੇ ਇਸ ਨੂੰ ਹੋਰ ਅੱਗੇ ਲਿਜਾਣ ਦੀ ਅਪੀਲ ਕੀਤੀ ਗਈ। Author: Malout Live