ਸ਼੍ਰੀ ਅਰੁਣ ਕੁਮਾਰ ਮਿੱਤਲ ਆਈ ਜੀ ਵੱਲੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਵਾਏ ਜਾ ਰਹੇ ਨੇ ਜਾਗਰੂਕਤਾ ਪੋਸਟਰ

ਸ੍ਰੀ ਮੁਕਤਸਰ ਸਾਹਿਬ :- ਮਾਨਯੋਗ ਸ਼੍ਰੀ ਅਰੁਣ ਕੁਮਾਰ ਮਿੱਤਲ ਆਈ ਜੀ ਬਠਿੰਡਾ ਜੀ ਵੱਲੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾਣਾ ਮੰਡੀਆਂ ਵਿੱਚ ਪੁਲਿਸ ਟੀਮਾਂ ਭੇਜ ਕੇ ਕਿਸਾਨ ਅਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਪੋਸਟਰ ਲਗਵਾਏ ਜਾ ਰਹੇ ਹਨ। ਇਸ ਮੌਕੇ ਮਾਨਯੋਗ ਸ. ਰਾਜਬਚਨ ਸਿੰਘ ਸੰਧੂ ਐੱਸ.ਐੱਸ.ਪੀ ਨੇ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਅੰਦਰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਈ ਜੀ ਬਠਿੰਡਾ ਜੀ ਵੱਲੋਂ ਕਰੋਨਾ ਵਾਇਰਸ ਜਾਗਰੂਕਤਾ ਬੈਨਰ ਭੇਜੇ ਗਏ ਹਨ। ਜਿਸ ਤੇ ਕਰੋਨਾ ਵਾਇਰਸ ਤੋਂ ਬਚਾਅ ਅਤੇ ਸਾਵਧਾਨੀਆਂ ਵਰਤਣ ਦੇ ਸੁਝਾਅ ਦਿੱਤੇ ਗਏ ਹਨ। ਇਨ੍ਹਾਂ ਜਾਗਰੂਕਤਾ ਪੋਸਟਰਾਂ ਨੂੰ ਥਾਣਿਆਂ ਅੰਦਰ, ਵਿਲਜ਼ਰ ਪੁਲਿਸ ਮੁਲਾਜ਼ਮਾਂ ਦੁਆਰਾ ਪਿੰਡਾਂ ਅੰਦਰ, ਪੁਲਿਸ ਨਾਕਿਆਂ ਅੰਦਰ, ਹਸਪਾਤਲਾ ਅੰਦਰ ਲਗਾਏ ਗਏ ਹਨ।

ਉਹਨਾਂ ਦੱਸਿਆ ਕਿ ਇਹ ਪੋਸਟਰ ਦਾਣਾ ਮੰਡੀਆਂ ਅੰਦਰ ਅਤੇ ਹਰ ਪੁਲਿਸ ਨਾਕੇ ਤੇ ਲਗਾਏ ਗਏ ਹਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਲਈ ਸਾਰੇ ਸਾਵਧਾਨੀਆਂ ਵਰਤ ਸਕਣ। ਉਹਨਾਂ ਦੱਸਿਆ ਕਿ ਪੋਸਟਰ ਅੰਦਰ ਸਾਵਧਾਨੀਅਾਂ ਹਨ ਕਿ ਹੱਥ ਮਿਲਾਉਣ ਅਤੇ ਗਲੇ ਮਿਲਣ ਤੋਂ ਪੂਰਾ ਪ੍ਰਹੇਜ ਕੀਤਾ ਜਾਵੇ। ਜੇਕਰ ਹੱਥਾਂ ਨੂੰ ਧੂੜ ਮਿੱਟੀ ਲੱਗੀ ਹੋਵੇ ਤਾਂ ਸੈਨੇਟਾਈਜ਼ਰ ਦੀ ਜਗ੍ਹਾ ਹੱਥਾਂ ਨੂੰ 20-30 ਸੈਕਿੰਡ ਵਾਸਤੇ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਤਾ ਜਾਵੇ। ਆਪਣਾ ਮਾਸਕ ਪਹਿਨਣ ਜਾ ਉਤਾਰਨ ਸਮੇਂ ਮਾਸਕ ਨੂੰ ਹੱਥ ਨਾਲ ਨਾ ਛੂਹਿਆ ਜਾਵੇ ਤਨੀਆ ਨੂੰ ਪਕੜ ਕੇ ਹੀ ਉਤਾਰਿਆ ਜਾ ਲਗਾਇਆ ਜਾਵੇ। ਵਰਤੋਂ ਵਿੱਚ ਆਉਣ ਵਾਲੀਆਂ ਆਮ ਵਸਤਾਂ ਜਿਵੇਂ ਦਰਵਾਜ਼ੇ ਅਤੇ ਹੈਂਡਲ, ਕੰਪਿਊਟਰ ਕੀਬੋਰਡ ਨੂੰ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ। ਸੁਝਾਅ ਹਨ ਕਿ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ ਚੰਗੀ ਖੁਰਾਕ ਖਾਉ। ਰੋਜਾਨਾ ਹਲਦੀ ਪਾਣੀ, ਲੌਂਗ, ਅਦਰਕ, ਤੁਲਸੀ ਨੂੰ ਵਰਤੋ ਵਿੱਚ ਸ਼ਾਮਿਲ ਕੀਤਾ ਜਾਵੇ। ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ ਆਉਣ ਤੇ ਅਪਣੇ ਆਪ ਨੂੰ ਐਸੋਲੇਟ ਕੀਤਾ ਜਾਵੇ।ਕਰੋਨਾ ਵਾਇਰਸ ਤੋਂ ਡਰੋਂ ਨਹੀਂ ਇਸ ਨਾਜੁਕ ਸਮੇਂ ਵਿੱਚ ਸ਼ਾਂਤੀ ਬਣਾ ਕੇ ਰੱਖੋ। ਜਾਗਰੂਕ ਹੋਵੋ ਤੇ ਦੂਸਰਿਆਂ ਨੂੰ ਜਾਗਰੂਕ ਕਰੋ।