ਭਾਈ ਮਹਾਂ ਸਿੰਘ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮਹੀਨਾਵਾਰ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਜਗਸੀਰ ਸਿੰਘ ਸੁਖਨਾ, ਬਿੰਦਰਪਾਲ ਸਿੰਘ ਝਬੇਲਵਾਲੀ ਦੋਨੋ ਸਟੇਟ ਬਾਡੀ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜੋ ਵੀ ਤਹਿਸੀਲਦਾਰ ਸਾਹਿਬ ਕਿਸੇ ਵੀ ਮੈਂਬਰ, ਸਰਪੰਚ ਅਤੇ ਬਾਹਰਲੇ ਨੰਬਰਦਾਰਾਂ ਤੋਂ ਰਜਿਸਟਰੀਆਂ ਕਰਵਾ ਰਹੇ ਹਨ, ਉਨ੍ਹਾਂ ਦਾ ਨੰਬਰਦਾਰ ਯੂਨੀਅਨ ਸਖਤ ਵਿਰੋਧ ਕਰਦੀ ਹੈ ਅਤੇ ਜੇ ਇਸ ਨੂੰ ਨਾ ਰੋਕਿਆ ਤਾਂ ਨੰਬਰਦਾਰ ਯੂਨੀਅਨ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਨੰਬਰਦਾਰ ਐਸੋਸੀਏਸ਼ਨ ਗਾਲਿਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੇਂ ਆਏ ਐੱਸ.ਡੀ.ਐੱਮ ਸਾਹਿਬਾਨ ਮੈਡਮ ਬਲਜੀਤ ਕੌਰ ਨੂੰ ਜੀ ਆਇਆਂ ਆਖਿਆ।
ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਚਾਨਣ ਸਿੰਘ ਚੱਕ ਗਾਂਧਾ, ਕਾਕਾ ਸਿੰਘ ਲੰਬੀ, ਜਲੌਰ ਸਿੰਘ ਨੰਦਗੜ੍ਹ, ਕੁਲਵੰਤ ਸਿੰਘ ਲੋਹਾਰਾ, ਬਲਦੇਵ ਸਿੰਘ ਕੋਟਲੀ ਸੰਘਰ, ਰਛਪਾਲ ਸਿੰਘ ਮਿੱਠੜੀ, ਜਸਵਿੰਦਰ ਸਿੰਘ ਦੂਹੇਵਾਲਾ, ਰਵਿੰਦਰ ਸਿੰਘ ਦੂਹੇਵਾਲਾ, ਗੁਰਦੀਪ ਸਿੰਘ ਰੱਤਾ ਟਿੱਬਾ, ਪਿੰਦਰ ਸਿੰਘ ਲੰਡੇਰੋਡੇ, ਗੁਰਲਾਲ ਸਿੰਘ ਦਾਨੇਵਾਲਾ, ਹਰਦੀਪ ਸਿੰਘ ਭੁੱਟੀਵਾਲਾ, ਹਰਦੇਵ ਸਿੰਘ ਆਸਾਬੁੱਟਰ, ਜਗਜੀਤ ਸਿੰਘ ਰਹੂੜਿਆਂਵਾਲੀ, ਬੂਟਾ ਸਿੰਘ ਸਾਹਿਬ ਚੰਦ, ਦਰਸ਼ਨ ਸਿੰਘ ਕਿਰਪਾਲ ਕੇ, ਵਕੀਲ ਸਿੰਘ ਬਧਾਈ, ਤੇਜਿੰਦਰ ਸਿੰਘ ਸ਼ੇਰੇਵਾਲਾ, ਪਾਲ ਸਿੰਘ ਸੀਰਵਾਲੀ, ਗੁਰਾਦਿੱਤਾ ਨੰਬਰਦਾਰ ਮੌੜ, ਬਲਜੀਤ ਸਿੰਘ ਸੰਗਰਾਣਾ, ਲਾਭ ਸਿੰਘ ਛੱਤੇਆਣਾ, ਜਗਜੀਤ ਸਿੰਘ ਰੱਤਾ ਟਿੱਬਾ, ਹਰਦੀਪ ਸਿੰਘ ਖੁੱਡੀਆਂ, ਵੀਰ ਸਿੰਘ ਗੂੜੀ ਸੰਘਰ, ਜਗਮੀਤ ਸਿੰਘ ਗਿੱਦੜਬਾਹਾ ਤੋਂ ਇਲਾਵਾ ਸੁਖਦੇਵ ਸਿੰਘ ਖੱਪਿਆਂਵਾਲੀ ਨੰਬਰਦਾਰ ਹਾਜ਼ਿਰ ਸਨ। Author: Malout Live