ਮੱਛੀ ਪਾਲਣ ਵਿਭਾਗ ਵਲੋਂ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ਤੇ ਰਾਜ ਪੱਧਰੀ ਸਮਾਗਮ ਦਾ ਆਯੋਜਨ
ਮਲੋਟ :- ਮੱਛੀ ਪਾਲਣ ਵਿਭਾਗ ਵਲੋਂ ਪਿੰਡ ਈਨਾਖੇੜਾ ਵਿਖੇ ਬਣੇ ਡੇਮੋਨਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ ਮੱਛੀ ਪਾਲਣ ਵਿਖੇ ਬੀਤੇ ਦਿਨੀ ਰਾਜ ਪੱਧਰੀ ਵਿਸ਼ਵ ਮੱਛੀ ਪਾਲਣ ਦਿਵਸ 2020 ਮਨਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ, ਮੋਹਾਲੀ ਅਤੇ ਸ. ਗੁਰਬਿੰਦਰ ਸਿੰਘ ਸਰਾਓਂ ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ ਕਮ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਸ੍ਰੀ ਮੁਕਤਸਰ ਸਾਹਿਬ ਨੇ ਕੀਤੀ । ਇਸ ਮੌਕੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਨੇ ਕਿਹਾ ਕਿ ਜਿਲੇ ਦੀ ਜ਼ੀਰੋ ਅਰਨਿੰਗ ਲੈਂਡ ਜੋ ਕਿ ਸੇਮਗਰਸਤ ਤੇ ਖਾਰੇ ਪਾਣੀ ਦੀ ਮਾਰ ਹੇਠ ਹਨ , ਦੇ ਆਰਥਿਕ ਵਿਕਾਸ ਸਬੰਧੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੀਆ ਨਵੀਆਂ ਸਕੀਮਾਂ ਅਤੇ ਵਿਗਿਆਨਿਕ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਸਾਲ 2016 ਵਿਖੇ ਜਿਲੇ ਦੀਆਂ ਬੰਜਰ , ਖਾਰੇਪਾਣੀ, ਸੇਮਗਰਸਤ ਤੇ ਬਿਨਾਂ ਆਮਦਨੀ ਵਾਲੀਆਂ ਜਮੀਨਾਂ ਤੇ ਝੀਂਗਾ ਪਾਲਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਮੱਛੀ ਪਾਲਕ ਕਿਸਾਨ ਬਹੁਤ ਹੀ ਚੰਗੀ ਆਮਦਨ ਥੋੜੇ ਸਮੇ ਵਿਚ ਪ੍ਰਾਪਤ ਕਰ ਰਹੇ ਹਨ।
ਉਹਨਾਂ ਪਿੰਡ ਇੰਨਾ ਖੇੜਾ ਵਿਖੇ ਬਣੇ ਡੀ ਐਫ ਟੀ ਸੀ, ਸੈਂਟਰ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਵਲੋਂ ਦੱਸਿਆ ਗਿਆ ਕਿ ਇਸ ਸੈਂਟਰ ਵਿਖੇ ਮਿੱਟੀ ਪਾਣੀ ਲੈਬ, ਫੀਡ ਮਿੱਲ, ਪੈਥੋਲਜੀਕਲ ਲੈਬ, ਟ੍ਰੇਨਿੰਗ ਸੈਂਟਰ ਅਤੇ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ। ਇਸਦੇ ਨਾਲ ਹੀ ਨਵੀਆਂ ਖੋਜਾਂ ਲਈ ਰਿਸਰਚ ਕੁਆਟਰ ਵੀ ਉਸਾਰੇ ਗਏ ਹਨ। ਪੰਜਾਬ ਦੇ ਫਾਰਮਰਾਂ ਨੂੰ ਪਹਿਲਾਂ ਟ੍ਰੇਨਿੰਗ ਮਿੱਟੀ, ਪਾਣੀ ਟੈਸਟ ਆਦਿ ਲਈ ਰੋਹਤਕ ਵਿਖੇ ਜਾਣਾ ਪੈਂਦਾ ਸੀ। ਹੁਣ ਇਹ ਸੈਂਟਰ ਬਣਨ ਨਾਲ ਇਹ ਸਹੂਲਤਾਂ ਇੱਥੇ ਹੀ ਦਿੱਤੀਆਂ ਜਾਣਗੀਆਂ। ਚੇਅਰਮੈਨ ਮੱਛੀ ਪਾਲਕ ਵਿਕਾਸ ਏਜੇਂਸੀ ਕਮ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਸ੍ਰੀ ਮੁਕਤਸਰ ਸਾਹਿਬ ਜੀ ਵਲੋਂ ਵੀ ਇਸ ਮੌਕੇ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾ ਦਿਤੀਆਂ ਅਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੀਆ ਨਵੀਆਂ ਸਕੀਮਾਂ ਲਈ ਅਪਲਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਸ ਸੈਂਟਰ ਦੇ ਚਾਲੂ ਹੋਣ ਨਾਲ ਜਿਲਾ ਸ੍ਰੀ ਮੁਕਤਸਰ ਸਾਹਿਬ ਹੀ ਨਹੀਂ ਬਲਕਿ ਆਸ-ਪਾਸੇ ਦੇ ਜ਼ਿਲੇ ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜਪੁਰ, ਮਾਨਸਾ ਅਤੇ ਵੱਖ ਵੱਖ ਰਾਜਾਂ ਦੇ ਫਾਰਮਰਾਂ ਲਈਕ ਮੀਲ ਪੱਥਰ ਸਾਬਿਤ ਹੋ ਰਿਹਾ ਹੈ। ਇਸ ਮੌਕੇ 60 ਮੱਛੀ ਪਾਲਕ ਕਿਸਾਨਾਂ ਵਲੋਂ ਹਿੱਸਾ ਲਿਆ ਗਿਆ ਅਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੁਖ ਦਫਤਰ ਪੰਜਾਬ, ਮੋਹਾਲੀ ਵਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਮੌਕੇ ਤੇ ਮੌਜੂਦ ਮੱਛੀ ਪਾਲਕ ਕਿਸਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ । ਅੰਤ ਵਿਚ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀ ਮੁਕਤਸਰ ਸਾਹਿਬ ਵਲੋਂ ਸਮਾਰੋਹ ਵਿਖੇ ਪਹੁੰਚੇ ਮੁਖ ਮਹਿਮਾਨ ਤੇ ਮੱਛੀ ਪਾਲਕ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।