ਨੈਸ਼ਨਲ ਹੈਲਥ ਮਿਸ਼ਨ ਤੇ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮ ਜਲਦੀ ਕੀਤੇ ਜਾਣ ਪੱਕੇ- ਜ਼ਿਲ੍ਹਾ ਜਨਰਲ ਸਕੱਤਰ
ਮਲੋਟ: ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪਾਲਿਸੀ ਬਣਾਈ ਜਾ ਰਹੀ ਹੈ। ਜਿਸ ਵਿੱਚ 36000 ਮੁਲਾਜ਼ਮਾ ਨੂੰ ਪੱਕੇ ਕੀਤਾ ਜਾ ਰਿਹਾ ਹੈ। ਇਸ ਪਾਲਿਸੀ ਅਧੀਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਨੈਸ਼ਨਲ ਸਿਹਤ ਮਿਸ਼ਨ ਤੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਸਿਹਤ ਮੁਲਾਜ਼ਮ ਸਾਂਝਾ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਤੇ ਸੁਖਜੀਤ ਸਿੰਘ ਆਲਮਵਾਲਾ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਉਹਨਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਇਹ ਮੁਲਾਜ਼ਮ ਬਹੁਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਬਿਨ੍ਹਾਂ ਦੇਰੀ ਕੀਤੀਆਂ ਸਰਕਾਰ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਕੇ ਆਪਣਾ ਵਾਅਦਾ ਨਿਭਾਵੇ। ਇਸ ਮੌਕੇ ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ.ਹੈਲਥ.ਸ ਮੇਲ, ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ.ਹੈਲਥ.ਇੰਮ.ਯੂਨੀਅਨ ਮੇਲ/ਫੀਮੇਲ, ਭਗਵਾਨ ਦਾਸ ਜ਼ਿਲ੍ਹਾ ਕੈਸ਼ੀਅਰ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ.ਹੈਲਥ. ਇੰਮ. ਯੂਨੀਅਨ ਮੇਲ/ਫੀਮੇਲ ਬਲਾਕ ਆਲਮਵਾਲਾ, ਹਰਮਿੰਦਰ ਸਿੰਘ ਆਲਮਵਾਲਾ ਬਲਾਕ ਆਗੂ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ.ਹ.ਸ. ਮੇਲ ਆਦਿ ਆਗੂ ਹਾਜ਼ਿਰ ਸਨ। Author: Malout Live