ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿਸਾਨ ਮੇਲੇ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ:- ਕੇ.ਵੀ.ਕੇ ਗੋਨਿਆਣਾ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਲਗਭਗ 1000 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਇਸ ਮੇਲੇ ਵਿੱਚ ਡਾ.ਗੁਰਮੀਤ ਸਿੰਘ, ਵਧੀਕ ਡਾਇਰੈਕਟਰ ਪਸਾਰ ਸਿਖਿਆ, ਪੀ.ਏ.ਯੂ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸਿਰਕਿਤ ਕੀਤੀ। ਇਸ ਦੌਰਾਨ ਉਹਨਾਂ ਦੱੱਸਿਆਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋ ਫਸਲਾਂ ਦੀ ਰਹਿਦ-ਖੁੰਦ ਦੀ ਸਾਭ-ਸੰਭਾਲ ਬਾਰੇ ਹਰ ਜਿਲ੍ਹੇ ਵਿੱਚ ਮੇਲੇ ਲਾਏ ਜਾ ਰਹੇ ਹਨ ਜਿਸ ਵਿਚ ਵੱਖ-ਵੱਖ ਤਰਾਂ ਦੀ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਨਾਲ ਖ਼ਰਚਾ ਘੱਟ ਜਾਂਦਾ ਹੈ ਅਤੇ ਨਦੀਨ-ਨਾਸ਼ਕਾਂ ਦੀ ਖ਼ਰੀਦ ਤੇ ਵੀ ਖ਼ਰਚਾ ਘੱਟ ਆਉਂਦਾ ਹੈ। ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਦੇ ਲਗਾਤਾਰ ਜ਼ਮੀਨ ਵਿੱਚ ਹੀ ਮਿਲਣ ਕਾਰਨ ਜ਼ਮੀਨ ਦੇ ਭੋਤਿਕ ਗੁਣਾਂ ਵਿੱਚ ਸੁਧਾਰ ਹੋਣ ਅਤੇ ਫ਼ਸਲ ਉੱਤੇ ਮਾੜੇ ਪਾਣੀ ਦਾ ਅਸਰ ਵੀ ਘਟਿਆ ਹੈ। ਡਾ. ਐੱਨ. ਐੱਸ. ਧਾਲੀਵਾਲ, ਐਸੋਸੀਏਟ ਡਾਇਰੈਕਟਰ ਕੇ ਵੀ ਕੇ, ਗੋਨੇਆਣਾ ਵਲੋਂ ਕੇ ਵੀ ਕੇ ਦੀਆਂ ਵੱਖ-ਵੱਖ ਗਤਿਵਿਧੀਆਂ ਬਾਰੇ ਦੱੱਸਿਆ ਗਿਆ। ੳਹਨਾਂ ਕਿਸਾਨਾ ਨੂੰ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਕਰਨ ਨੂੰ ਕਿਹਾ। ਡਾ. ਬਲਕਰਨ ਸਿੰਘ ਸੰਧੂ ਸਹਾਇਕ ਪੋ੍ਰਫੈਸਰ (ਫਸਲ ਵਿਗਿਆਨ) ਨੇ ਹਾੜੀ ਦੀ ਫਸਲਾਂ ਦਿਆ ਵੱਖ- ਵੱਖ ਕਿਸਮਾ ਅਤੇ ਨਦੀਨ ਪ੍ਰਬੰਧ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾ ਕਿਹਾ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਰਵਾਇਤੀ ਢੰਗ ਨਾਲ ਬੀਜੀ ਕਣਕ ਨਾਲੋਂ 60-70% ਨਦੀਨ ਵੀ ਘੱਟ ਉਗਦੇ ਹਨ ਜਿਸ ਕਾਰਨ ਨਦੀਨ ਨਾਸ਼ਕਾਂ ਉੱਪਰ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ। ਹੈਪੀ ਸੀਡਰ ਤਕਨੀਕ ਰਾਹੀਂ ਬਿਨਾਂ ਪਰਾਲੀ ਸਾੜੇ ਅਤੇ ਬਿਨਾਂ ਵਹਾਈ ਕਣਕ ਦੀ ਬਿਜਾਈ ਕਰ ਸਕਦੇ ਹਾਂ, ਜਿਸ ਨਾਲ ਲਾਗਤ ਖਰਚਾ ਅਤੇ ਹਵਾ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ । ਹੈਪੀ ਸੀਡਰ ਦੀ ਮਦਦ ਨਾਲ ਪਰਾਲੀ ਵਿਚਲੇ ਉਹਨਾਂ ਖੁਰਾਕੀ ਤੱਤਾਂ ਨੂੰ ਦੁਬਾਰਾ ਮਿੱਟੀ ਵਿਚ ਰਲਾ ਸਕਦੇ ਹਾਂ ਜਿਹੜੇ ਪਰਾਲੀ ਨੂੰ ਅੱਗ ਲਗਾਉਣ ਨਾਲ ਨਸ਼ਟ ਹੋ ਜਾਂਦੇ ਹਨ।ਇਸ ਤਰ੍ਹਾਂ ਕਰਨ ਨਾਲ ਮਿੱਟੀ ਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਹੈ। ਡਾ.ਐਸ.ਕੇ. ਥਿੰਦ ਪ੍ਰੋਫੈਸਰ (ਪੌਦ ਸੁੱਰਖਿਆ) ਨੇ ਹਾੜੀ ਦੀਆ ਫਸਲਾਂ ਵਿਚ ਬਿਮਾਰੀ ਅਤੇ ਕੀਟ ਪ੍ਰਬੰਧ ਬਾਰੇ ਜਾਣਕਾਰੀ ਸਂਾਝੀ ਕੀਤੀ। ਡਾ ਚੇਤਕ ਬਿਸ਼ਨੋਈ ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਨੇ ਫਲਦਾਰ ਬੂਟਿਆਂ ਦੀ ਸੁਚੱਜੀ ਕਾਸ਼ਤ ਅਤੇ ਗਰਮ ਰੁੱਤ ਦੀਆ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ ਅਤੇ ਘਰੇਲੂ ਬਗੀਚੀ ਬਨਾਉਣ ਲਈ ਪ੍ਰੇਰਿਤ ਕੀਤਾ।ਡਾ. ਮਧੂ ਸ਼ੈਲੀ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਵੀ ਕਿਸਾਨਾ ਨਾਲ ਜਾਣਕਾਰੀ ਸਾਂਝੀ ਕੀਤੀ। ਡਾ.ਕਰਮਜੀਤ ਸ਼ਰਮਾ, ਪ੍ਰੋਫੈਸਰ (ਪਸਾਰ ਸਿੱਖਿਆ) ਨੇ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੇਲੇ ਵਿਚ ਲਗਭਗ 50 ਵੱਖ-ਵੱਖ ਅਦਾਰੇ, ਮਸ਼ੀਨਰੀ ਵਲੋਂ ਆਪਣੀਆ ਸਟਾਲਾਂ ਲਾਈਆ ਗਈਆਂ। ਇਸ ਮੇਲੇ ਦੌਰਾਨ ਕਿਸਾਨਾ ਨੂੰ ਹਾੜ੍ਹੀ ਦੀਆਂ ਫਸਲਾਂ ਦੇ ਬੀਜ਼ ਦਿਤੇ ਗਏ। ਮੇਲੇ ਵਿੱਚ ਸ਼ਾਮਿਲ ਹੋਏ ਕਿਸਾਨ ਵੀਰਾਂ ਵੱਲੋਂ ਇਸ ਸੰਬੰਧੀ ਕਾਫੀ ਸਵਾਲ ਕੀਤੇ ਗਏ ਅਤੇ ਮਾਹਿਰਾਂ ਵੱਲੋਂ ਮੌਕੇ ਤੇ ਜਵਾਬ ਦਿੱਤੇ ਗਏ।