(CISCE) ਵੱਲੋਂ ਕਰਵਾਏ ਸਟੇਟ ਕਰਾਟੇ ਟੂਰਨਾਮੈਂਟ ਵਿੱਚ ਸੈੱਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਦੇ ਬੱਚਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪਿਛਲੇ ਦਿਨੀਂ ਬਟਾਲਾ ਵਿਖੇ (CISCE) ਵੱਲੋਂ ਸਟੇਟ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਸਟੇਟ ਦੇ ਵੱਖ-ਵੱਖ ਜ਼ਿਲਿਆਂ ਦੇ ਤਕਰੀਬਨ 250 ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਮਲੋਟ ਸ਼ਹਿਰ ਦੇ ਨਾਮੀ ਸੈੱਕਰਡ ਹਾਰਟ ਕਾਨਵੈਂਟ ਸਕੂਲ ਦੇ 6 ਬੱਚਿਆਂ ਨੇ ਵੀ ਭਾਗ ਲਿਆ।

ਮਲੋਟ : ਪਿਛਲੇ ਦਿਨੀਂ ਬਟਾਲਾ ਵਿਖੇ (CISCE) ਵੱਲੋਂ ਸਟੇਟ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਸਟੇਟ ਦੇ ਵੱਖ-ਵੱਖ ਜ਼ਿਲਿਆਂ ਦੇ ਤਕਰੀਬਨ 250 ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਮਲੋਟ ਸ਼ਹਿਰ ਦੇ ਨਾਮੀ ਸੈੱਕਰਡ ਹਾਰਟ ਕਾਨਵੈਂਟ ਸਕੂਲ ਦੇ 6 ਬੱਚਿਆਂ ਨੇ ਵੀ ਭਾਗ ਲਿਆ। ਜਿਸ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ U- 14 ਕੈਟਾਗਰੀ ਵਿੱਚ ਅਨਿਕਾ ਗੋਇਲ ਵੱਲੋਂ ਗੋਲਡ ਮੈਡਲ, U- 17 ਲੜਕੀਆਂ ਵਿੱਚੋਂ ਤ੍ਰਿਸ਼ਾ ਵੱਲੋਂ ਗੋਲਡ ਮੈਡਲ, ਜਪਨੀਤ ਕੌਰ ਵੱਲੋਂ ਸਿਲਵਰ ਮੈਡਲ, U-17 ਲੜਕੇ ਵਿੱਚ ਹਰਮੀਤ ਸਿੰਘ ਵੱਲੋਂ ਸਿਲਵਰ ਮੈਡਲ, ਕਬੀਰ ਚਾਨਣਾ ਵੱਲੋਂ ਸਿਲਵਰ ਮੈਡਲ ਪ੍ਰਾਪਤ ਕਰ ਆਪਣੇ ਸਕੂਲ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।

ਸਕੂਲ ਪਹੁੰਚਣ ਤੇ ਬੱਚਿਆਂ ਦਾ ਸਕੂਲ ਮੁੱਖੀ ਫਾਦਰ ਬਿਨੋ ਤੇ ਸਕੂਲ ਮੈਨੇਜ਼ਮੈਂਟ ਵੱਲੋਂ ਸਵਾਗਤ ਕੀਤਾ ਗਿਆ ਤੇ ਸਕੂਲ ਕੋਚ ਸੈਨਸਈ ਸਿਧਾਂਤ ਕੁਮਾਰ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਟੂਰਨਾਮੈਂਟ ਵਿੱਚ ਜੇਤੂ ਬੱਚਿਆਂ ਦੀ ਅੱਗੇ ਨੈਸ਼ਨਲ ਲੈਵਲ ਲਈ ਚੋਣ ਹੋਈ।

Author : Malout Live