ਅਣਪਛਾਤੀ ਔਰਤ ਦੀ ਹੋਈ ਲਾਸ਼ ਬਰਾਮਦ, ਪਛਾਣ ਲਈ 72 ਘੰਟਿਆਂ ਦੇ ਸਮੇਂ ਲਈ ਰੱਖੀ ਗਈ ਸਿਵਲ ਹਸਪਤਾਲ ਮੋਰਚਰੀ ਵਿੱਚ
ਥਾਣਾ ਕਬਰਵਾਲਾ ਪੁਲਿਸ ਨੂੰ ਇੱਕ ਅਣਪਛਾਤੀ ਔਰਤ ਦੀ ਲਾਸ਼ ਪਿੰਡ ਡੱਬਵਾਲੀ ਢਾਬ ਤੋਂ ਪਿੰਡ ਸ਼ਾਮ ਖੇੜਾ ਦੇ ਦਰਮਿਆਨ ਪੈਂਦੀ ਪਿੰਡ ਕਰਮਗੜ੍ਹ ਵਾਲੀ ਕੱਸੀ ਦੀ ਟਾਇਲਾਂ ਤੋਂ ਬਰਾਮਦ ਹੋਈ ਹੈ।
ਜਿਸਦਾ ਹੁਲੀਆ ਉਮਰ 25-30 ਸਾਲ, ਕੱਦ 5 ਫੁੱਟ 6 ਇੰਚ, ਦਰਮਿਆਨਾ ਸਰੀਰ, ਕਰੀਮ ਰੰਗ ਦੀ ਕਮੀਜ ਅਤੇ ਲਾਲ ਰੰਗ ਦੀ ਸਲਵਾਰ ਪਾਈ ਹੋਈ ਹੈ, ਹੱਥਾਂ ਵਿੱਚ ਲਾਲ ਰੰਗ ਦੀਆਂ ਚੂੜੀਆਂ, ਸੱਜੀ ਲੱਤ ਦੇ ਗਿੱਟੇ ਤੇ ਕਾਲਾ ਧਾਗਾ ਬੰਨਿਆ ਹੋਇਆ ਹੈ। ਜਿਸਨੂੰ ਸ਼ਨਾਖਤ ਦੇ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਮਲੋਟ ਵਿਖੇ ਰੱਖਿਆ ਗਿਆ ਹੈ। ਲਾਸ਼ ਦੀ ਸ਼ਨਾਖਤ ਸੰਬੰਧੀ 89689-91850 ਮੁੱਖ ਅਫਸਰ ਥਾਣਾ ਕਬਰਵਾਲਾ ਅਤੇ 98770-21797 ਮੁੱਖ ਮੁਨਸ਼ੀ ਕਬਰਵਾਲਾ ਦੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।