ਮਿਮਿਟ ਮਲੋਟ ਦੇ ਕੰਪਿਊਟਰ ਸਾਇੰਸ ਐਂਡ ਇੰਜ. ਵਿਭਾਗ ਵੱਲੋਂ ਕਰਵਾਇਆ ਗਿਆ ਸਾਇਬਰ ਸਕਿਉਰਟੀ ਵਿਸ਼ੇ ਉੱਪਰ ਐਕਸਪਰਟ ਲੈੱਕਚਰ
ਮਲੋਟ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਅਜੋਕੇ ਦੌਰ ਵਿੱਚ ਚੱਲ ਰਹੇ ਸਾਈਬਰ ਸਕਿਉਰਟੀ ਵਿਸ਼ੇ ਨਾਲ ਸਬੰਧਿਤ ਇੱਕ ਐਕਸਪਰਟ ਲੈੱਕਚਰ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੁਆਰਾ ਕਰਵਾਇਆ ਗਿਆ।
ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਅਜੋਕੇ ਦੌਰ ਵਿੱਚ ਚੱਲ ਰਹੇ ਸਾਈਬਰ ਸਕਿਉਰਟੀ ਵਿਸ਼ੇ ਨਾਲ ਸਬੰਧਿਤ ਇੱਕ ਐਕਸਪਰਟ ਲੈੱਕਚਰ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੁਆਰਾ ਕਰਵਾਇਆ ਗਿਆ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੰਪਿਊਟਰ ਸਾਇੰਸ ਐਂਡ ਇੰਜਨੀਅਰ ਵਿਭਾਗ ਦੇ ਮੁੱਖੀ ਡਾ. ਸੋਨੀਆ ਸ਼ਰਮਾ, ਪ੍ਰੋਗਰਾਮ ਕੋਆਰਡੀਨੇਟਰ ਡਾ. ਅਮਨਜੋਤ ਕੌਰ ਅਤੇ ਕੋ-ਕੋਆਰਡੀਨੇਟਰ ਡਾ. ਕੁਲਵੀਰ ਸਿੰਘ ਨੇ ਦੱਸਿਆ ਕਿ ਸਾਈਬਰ ਸਕਿਉਰਟੀ ਵਿਸ਼ੇ ਨਾਲ ਸਬੰਧਿਤ ਲੈੱਕਚਰ ਲਈ ਸੌਫਟਵਿਜ਼ ਕੰਪਨੀ ਬਠਿੰਡਾ ਦੇ ਸ਼੍ਰੀ ਅਸ਼ੋਕ ਖਹਿਰਾ ਨੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਲੈੱਕਚਰ ਦੌਰਾਨ ਅਸ਼ੋਕ ਖਹਿਰਾ ਨੇ ਸਾਈਬਰ ਸਕਿਉਰਟੀ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਟੂਲਜ਼ ਅਤੇ ਇਸ ਵਿਸ਼ੇ ਨਾਲ ਸਬੰਧਿਤ ਕੰਪਨੀਆਂ ਵਿੱਚ ਮਿਲਣ ਵਾਲੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਵਿਦਿਆਰਥੀ ਸਾਈਬਰ ਸਕਿਉਰਟੀ ਵਿਸ਼ੇ ਵਿੱਚ ਕਿਸੇ ਤਰੀਕੇ ਨਾਲ ਆਪਣਾ ਭਵਿੱਖ ਉੱਜਵਲ ਕਰ ਸਕਦੇ ਹਨ। ਵਿਦਿਆਰਥੀਆਂ ਨੇ ਇਸ ਸਾਈਬਰ ਸਕਿਉਰਟੀ ਵਿਸੇ ਨਾਲ ਸਬੰਧਿਤ ਲੈੱਕਚਰ ਦਾ ਭਰਪੂਰ ਲਾਹਾ ਲਿਆ। ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਕੰਪਿਊਟਰ ਸਾਇੰਸ ਐਂਡ ਇੰਜ. ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੰਪਿਊਟਰ ਸਾਇੰਸ ਐਂਡ ਇੰਜਨੀਅਰ ਵਿਭਾਗ ਦੇ ਫੈਕੇਲਟੀ ਅਤੇ ਸਟਾਫ ਮੈਂਬਰ ਹਾਜ਼ਿਰ ਸਨ।
Author : Malout Live



