ਗੁਰਦੁਆਰਾ ਸਿੰਘ ਸਭਾ ਮਲੋਟ ਵੱਲੋਂ 26 ਜਨਵਰੀ ਨੂੰ ਕਰਵਾਇਆ ਜਾਵੇਗਾ ਦਸਤਾਰ ਮੁਕਾਬਲਾ
ਗੁਰਦੁਆਰਾ ਸਿੰਘ ਸਭਾ ਮਲੋਟ ਵੱਲੋਂ ਦਸਤਾਰ ਸਿਖਲਾਈ ਦਾ ਵਿਸ਼ੇਸ਼ ਕਾਰਜਕ੍ਰਮ 16 ਜਨਵਰੀ ਤੋਂ 25 ਜਨਵਰੀ 2025 ਤੱਕ ਰੋਜ਼ਾਨਾ ਸ਼ਾਮ 06:00 ਵਜੇ ਤੋਂ 7:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗੁਰਦੁਆਰਾ ਸਿੰਘ ਸਭਾ ਮਲੋਟ ਵੱਲੋਂ ਦਸਤਾਰ ਸਿਖਲਾਈ ਦਾ ਵਿਸ਼ੇਸ਼ ਕਾਰਜਕ੍ਰਮ 16 ਜਨਵਰੀ ਤੋਂ 25 ਜਨਵਰੀ 2025 ਤੱਕ ਰੋਜ਼ਾਨਾ ਸ਼ਾਮ 06:00 ਵਜੇ ਤੋਂ 7:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਵਿੱਚ ਵਿਸ਼ੇਸ਼ ਤੌਰ 'ਤੇ ਦਸਤਾਰ ਬੰਨਣ ਦੇ ਅਹਿਮ ਸਿਧਾਂਤਾਂ ਅਤੇ ਕਲਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਸਿਖਲਾਈ ਦੀ ਸਮਾਪਤੀ ਦੌਰਾਨ 26 ਜਨਵਰੀ 2025 ਨੂੰ ਸਵੇਰੇ 07:00 ਵਜੇ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ। ਇਹ ਮੁਕਾਬਲਾ ਗੁਰਦੁਆਰਾ ਸਿੰਘ ਸਭਾ, ਮਲੋਟ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਇਨ੍ਹਾਂ 82644-92814, 99158-05008 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live