ਡੀ. ਏ. ਵੀ. ਕਾਲਜ, ਮਲੋਟ ਵਿਖੇ ਚਲ ਰਹੇ ਐਨ.ਸੀ.ਸੀ. ATC-98 ਕੈਂਪ ਦਾ ਤੀਜਾ ਦਿਨ

ਮਲੋਟ :- ਡੀ. ਏ. ਵੀ. ਕਾਲਜ, ਮਲੋਟ ਵਿੱਚ 20 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਜੇ.ਵੀ. ਸਿੰਘ ਦੀ ਅਗਵਾਈ ਵਿੱਚ ਚਲ ਰਹੇ ਐਨ.ਸੀ.ਸੀ. ਦੇ ਪੰਜ ਰੋਜਾ ਸਲਾਨਾ ਟਰੇਨਿੰਗ ਕੈਂਪ ਦੇ ਤੀਜੇ ਦਿਨ ਕੈਡਿਟਾਂ ਨੇ ਵੱਧ- ਚੜ੍ਹ ਕੇ ਭਾਗ ਲਿਆ। ਅੱਜ ਬਟਾਲੀਅਨ ਦੇ ਐਡਮ ਅਫਸਰ ਕਰਨਲ ਕੁਲਬੀਰ ਸਿੰਘ ਡੂਡੀ ਨੇ ਨਾ ਸਿਰਫ ਕੈਂਪ ਵਿਚਲੀਆਂ ਕਾਰਵਾਈਆਂ ਦਾ ਬਲਕਿ ਕੈਂਪ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਉਹਨਾਂ ਨੇ ਕੈਡਿਟਾਂ ਨੂੰ ਐਨ. ਸੀ.ਸੀ. ਦੇ ਪਿਛੋਕੜ ਅਤੇ ਭਵਿੱਖ ਵਿਚਲੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।

ਕਰਨਲ ਡੂਡੀ ਨੇ ਕੈਡਿਟਾਂ ਦਾ ਡਰਿੱਲ ਟੈਸਟ ਵੀ ਲਿਆ ਅਤੇ ਉਹਨਾਂ ਨੂੰ ਉਨ੍ਹਾਂ ਦੀਆਂ ਖਾਮੀਆਂ ਤੋਂ ਵੀ ਜਾਣੂ ਕਰਵਾਇਆ। ਤੀਜੇ ਦਿਨ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ‘ਬੀ’ ਪ੍ਰੀਖਿਆ ਵਿਚ ਹਾਜ਼ਰ ਹੋਣ ਵਾਲੇ ਕੈਡਿਟਾਂ ਨੂੰ ਕੈਂਪ ਸਰਟੀਫਿਕੇਟ ਵੰਡੇ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਕਰਨਲ ਡੂਡੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।