ਡਾ. ਮਨਮੋਹਨ ਸਿੰਘ ਦਾ ਦੁਨੀਆਂ ਵਿੱਚ ਕੋਈ ਵੀ ਨਹੀਂ ਸੀ ਸਾਨੀ- ਪ੍ਰੋਫੈਸਰ ਡਾ. ਬਲਜੀਤ ਗਿੱਲ
ਕਾਲਜ ਪ੍ਰਿੰਸੀਪਲ ਅਤੇ ਕਾਂਗਰਸ ਪਾਰਟੀ ਦੇ ਬੁਲਾਰੇ ਡਾ. ਬਲਜੀਤ ਸਿੰਘ ਨੇ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਪੂਰੀ ਦੁਨੀਆਂ ਵਿੱਚ ਵੱਖਰੀ ਸ਼ਖਸ਼ੀਅਤ ਸਨ। ਉਨ੍ਹਾਂ ਦਾ ਇਸ ਜਹਾਨ ਤੋਂ ਤੁਰ ਜਾਣਾ ਪੂਰੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਨੂੰ ਵੀ ਵੱਡਾ ਘਾਟਾ ਪਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਾਲਜ ਪ੍ਰਿੰਸੀਪਲ ਅਤੇ ਕਾਂਗਰਸ ਪਾਰਟੀ ਦੇ ਬੁਲਾਰੇ ਡਾ. ਬਲਜੀਤ ਸਿੰਘ ਨੇ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਪੂਰੀ ਦੁਨੀਆਂ ਵਿੱਚ ਵੱਖਰੀ ਸ਼ਖਸ਼ੀਅਤ ਸਨ। ਉਨ੍ਹਾਂ ਦਾ ਇਸ ਜਹਾਨ ਤੋਂ ਤੁਰ ਜਾਣਾ ਪੂਰੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਨੂੰ ਵੀ ਵੱਡਾ ਘਾਟਾ ਪਿਆ ਹੈ।
ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਟੀ.ਵੀ ਚੈਨਲ ਨੇ ਪੁੱਛਿਆ ਕਿ ਤੁਹਾਨੂੰ ਦੁਨੀਆਂ ਵਿੱਚ ਤਿੰਨ ਬੰਦੇ (ਸ਼ਖਸ਼ੀਅਤਾਂ) ਕਿਹੜੇ ਚੰਗੇ ਲੱਗਦੇ ਹਨ, ਜਿਨ੍ਹਾਂ ਦਾ ਸਮਾਜ ਨੂੰ ਵੱਡਾ ਯੋਗਦਾਨ ਹੈ ਤਾਂ ਉਸ ਵਕਤ ਬੁਰਾਕ ਓਬਾਮਾ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਡਾ. ਮਨਮੋਹਨ ਸਿੰਘ, ਸ਼੍ਰੀ ਮਹਾਤਮਾ ਗਾਂਧੀ ਤੇ ਸ਼੍ਰੀ ਨੈਲਸਨ ਮੰਡੇਲਾ (ਦੱਖਣੀ ਅਫਰੀਕਾ ਦਾ ਸਾਬਕਾ ਰਾਸ਼ਟਰਪਤੀ) ਸਭ ਤੋਂ ਚੰਗੇ ਲੱਗਦੇ ਹਨ। ਕਾਂਗਰਸ ਪਾਰਟੀ ਨੂੰ ਵੀ ਇਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਵਿਰੋਧੀ ਪਾਰਟੀਆਂ ਵੀ ਉਸ ਦੀ ਜੀਅਕਲ (ਰੋਸ਼ਨ ਦਿਮਾਗ ਵਾਲਾ) ਤੋਂ ਭੈ ਖਾਂਦੀਆਂ ਸਨ। ਡਾ. ਸਾਹਿਬ ਦੇ ਤੁਰ ਜਾਣ ਤੇ ਜਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ ਅਤੇ ਅਰਦਾਸ ਕਰਦੀ ਹੈ ਕਿ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Author : Malout Live