ਡੀ. ਏ. ਵੀ. ਕਾਲਜ, ਮਲੋਟ ਵਿਖੇ ਐਨ.ਸੀ.ਸੀ. ATC-98 ਕੈਂਪ ਦੀ ਸ਼ੁਰੂਆਤ

ਮਲੋਟ :- ਡੀ. ਏ. ਵੀ. ਕਾਲਜ, ਮਲੋਟ ਦੇ ਵਿਹੜੇ ਵਿੱਚ ਐਨ.ਸੀ.ਸੀ. ਦੇ ਬੈਨਰ ਹੇਠ ਸਲਾਨਾ ਟਰੇਨਿੰਗ ਪੰਜ ਦਿਨਾਂ ਦੇ ਕੈਂਪ ਦਾ ਉਦਘਾਟਨ ਕੀਤਾ ਗਿਆ। ਇਹ ਕੈਂਪ 20 ਪੰਜਾਬ ਬਟਾਲਿਅਨ ਦੇ ਕਮਾਂਡਿੰਗ ਅਫਸਰ ਕਰਨਲ ਜੇ. ਵੀ. ਸਿੰਘ ਅਤੇ ਐਡਮ ਅਫਸਰ ਕਰਨਲ ਕੁਲਬੀਰ ਸਿੰਘ ਢੂਢੀ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਕੈਂਪ ਦੀ ਸ਼ੁਰੂਆਤ ਵਿੱਚ ਡੀ. ਏ. ਵੀ. ਕਾਲਜ, ਮਲੋਟ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕੈਡਿਟਾਂ ਦਾ ਅਤੇ ਸੰਬੰਧਤ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਕੈਡਿਟਾਂ ਨੂੰ ਮਨੁੱਖੀ ਸ਼ਖਸੀਅਤ ਦੀ ਉਸਾਰੀ ਵਿੱਚ ਐਨ.ਸੀ.ਸੀ. ਦੀ ਭੂਮਿਕਾ ਬਾਰੇ ਚਾਨਣਾ ਪਾਇਆ।

ਇਸ ਕੈਂਪ ਵਿੱਚ ਚਾਰ ਵਿਦਿਅਕ ਅਦਾਰਿਆਂ- ਡੀ.ਏ.ਵੀ. ਕਾਲਜ, ਮਲੋਟ, ਜੀ.ਟੀ.ਬੀ. ਖਾਲਸਾ ਕਾਲਜ, ਮਲੋਟ, ਜੀ.ਐਨ.ਸੀ. ਕਾਲਜ, ਕਿੱਲਿਆਂਵਾਲੀ ਅਤੇ ਬਾਬਾ ਫਰੀਦ ਕਾਲਜ, ਦਿਉਣ ਦੇ 41 ਕੈਡਿਟ ਭਾਗ ਲੈ ਰਹੇ ਹਨ। ਕੈਂਪ ਦੀ ਸ਼ੁਰੂਆਤ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਦਾ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਗਈ। ਕੈਂਪ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੀ ਜਿੰਮੇਵਾਰੀ ਸੂਬੇਦਾਰ ਅਸ਼ਵਨੀ, ਹਵਲਦਾਰ ਧੀਰੂ ਸਿੰਘ, ਹਵਲਦਾਰ ਦੀਪਕ ਕੁਮਾਰ ਅਤੇ ਲਸਕਰ ਜਸਕਰਨ ਸਿੰਘ ਦੇ ਮੋਢਿਆਂ ਤੇ ਹੈ।