ਸਮਾਜਸੇਵੀ ਸੰਸਥਾ ਭੋਲੇ ਕੀ ਫੋਜ ਵੱਲੋਂ ਬੇਸਹਾਰਾ ਨੌਜਵਾਨ ਦਾ ਕੀਤਾ ਗਿਆ ਅੰਤਿਮ ਸਸਕਾਰ
ਗਰੀਬ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਸਮਾਜਸੇਵੀ ਸੰਸਥਾ ਭੋਲੇ ਕੀ ਫੌਜ ਵੱਲੋਂ ਕੀਤਾ ਗਿਆ। ਭੋਲੇ ਦੀ ਫੌਜ ਦੇ ਬੁਲਾਰੇ ਰਾਹੁਲ ਗਗਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੂੰ ਪਤਾ ਲੱਗਾ ਕਿ ਵਿਸ਼ਾਲ ਨਾਮ ਦਾ ਮਜ਼ਦੂਰ, ਜਿਸ ਦਾ ਨਾ ਤਾਂ ਦੁਨੀਆ ਵਿੱਚ ਕੋਈ ਸੀ, ਨਾ ਕੋਈ ਘਰ ਸੀ, ਨਾ ਕੋਈ ਪਰਿਵਾਰ, ਨਾ ਰਿਸ਼ਤੇਦਾਰ, ਨਾ ਹੀ ਦੋਸਤ-ਮਿੱਤਰ, ਬਹੁਤ ਬਿਮਾਰ ਸੀ।
ਮਲੋਟ : ਗਰੀਬ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਸਮਾਜਸੇਵੀ ਸੰਸਥਾ ਭੋਲੇ ਕੀ ਫੌਜ ਵੱਲੋਂ ਕੀਤਾ ਗਿਆ। ਭੋਲੇ ਦੀ ਫੌਜ ਦੇ ਬੁਲਾਰੇ ਰਾਹੁਲ ਗਗਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੂੰ ਪਤਾ ਲੱਗਾ ਕਿ ਵਿਸ਼ਾਲ ਨਾਮ ਦਾ ਮਜ਼ਦੂਰ, ਜਿਸ ਦਾ ਨਾ ਤਾਂ ਦੁਨੀਆ ਵਿੱਚ ਕੋਈ ਸੀ, ਨਾ ਕੋਈ ਘਰ ਸੀ, ਨਾ ਕੋਈ ਪਰਿਵਾਰ, ਨਾ ਰਿਸ਼ਤੇਦਾਰ, ਨਾ ਹੀ ਦੋਸਤ-ਮਿੱਤਰ, ਬਹੁਤ ਬਿਮਾਰ ਸੀ। ਖੂਨ ਦੇ ਸੈੱਲ ਘੱਟ ਹੋਣ ਕਾਰਨ ਉਹ ਬਿਮਾਰ ਹੋ ਗਿਆ।
ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸੁਨੀਲ ਬਾਂਸਲ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕਿਆ। ਸੰਸਥਾ ਵੱਲੋਂ ਸਮਾਜਸੇਵੀ ਰਵਿੰਦਰ ਗਰੋਵਰ ਬਾਦਲ ਪੈਸਟੀਸਾਈਡ ਵਾਲੇ, ਸ਼ਿਵ ਭੂਮੀ ਦੇ ਮੁੱਖੀ ਜੰਗਬਾਜ਼ ਸ਼ਰਮਾ, ਸ਼ਿਆਮ ਪ੍ਰੇਮੀ ਮੰਡਲ ਦੇ ਮੁੱਖੀ ਸੁਨੀਲ ਬਠਲਾ, ਸਾਬਕਾ ਨਗਰ ਕੌਂਸਲਰ ਲੇਖ ਰਾਜ ਮਦਾਨ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਵਿਸ਼ਾਲ ਦਾ ਪੂਰੀਆਂ ਰਸਮਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
Author : Malout Live