ਕੇਸਰੀ ਪੰਜਾਬ 24 ਨਿਊਜ਼ ਵੱਲੋਂ ਮਲੋਟ ਵਿਖੇ ਕਰਵਾਇਆ ਤੀਆਂ ਦਾ ਮਹਾਂ ਮੇਲਾ ਭਾਗ-5 ਰਿਹਾ ਯਾਦਗਾਰ
ਬੀਤੇ ਦਿਨ ਕੇਸਰੀ ਪੰਜਾਬ 24 ਨਿਊਜ਼ ਦੇ ਸੰਪਾਦਕ ਵੀਰਪਾਲ ਕੌਰ ਸਿੱਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੀਆਂ ਦਾ ਮਹਾਂ ਮੇਲਾਂ ਭਾਗ-5 ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਨ ਬਾਰਿਸ਼ ਹੋਣ ਦੇ ਬਾਵਜੂਦ ਵੀ ਕਈ ਸ਼ਹਿਰਾਂ ਤੇ ਲਾਗਲੇ ਪਿੰਡਾਂ ਤੋਂ ਬੀਬੀਆਂ, ਭੈਣਾਂ ਹੁੰਮ-ਹੁੰਮਾ ਕੇ ਪਹੁੰਚੀਆਂ, ਮੇਲੇ ਵਿੱਚ ਧੀ ਕੇਸਰੀ ਪੰਜਾਬ ਦੀ ਅਵਾਰਡ ਸ਼ੋਅ ਭਾਗ ਮ-5 ਮੁਕਾਬਲਾ ਕਰਵਾਇਆ ਗਿਆ।
ਮਲੋਟ : ਬੀਤੇ ਦਿਨ ਕੇਸਰੀ ਪੰਜਾਬ 24 ਨਿਊਜ਼ ਦੇ ਸੰਪਾਦਕ ਵੀਰਪਾਲ ਕੌਰ ਸਿੱਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੀਆਂ ਦਾ ਮਹਾਂ ਮੇਲਾਂ ਭਾਗ-5 ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਨ ਬਾਰਿਸ਼ ਹੋਣ ਦੇ ਬਾਵਜੂਦ ਵੀ ਕਈ ਸ਼ਹਿਰਾਂ ਤੇ ਲਾਗਲੇ ਪਿੰਡਾਂ ਤੋਂ ਬੀਬੀਆਂ, ਭੈਣਾਂ ਹੁੰਮ-ਹੁੰਮਾ ਕੇ ਪਹੁੰਚੀਆਂ, ਮੇਲੇ ਵਿੱਚ ਧੀ ਕੇਸਰੀ ਪੰਜਾਬ ਦੀ ਅਵਾਰਡ ਸ਼ੋਅ ਭਾਗ ਮ-5 ਮੁਕਾਬਲਾ ਕਰਵਾਇਆ ਗਿਆ। ਜਿਸ 'ਚ ਜੇਤੂ ਮੁਟਿਆਰਾਂ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਦਿੱਤੇ ਗਏ। ਮੇਲੇ 'ਚ ਦਲਜੀਤ ਜਵੈਲਰਜ਼, ਗੁਰੂ ਨਾਨਕ ਕਾਲਜ, ਮਹਾਰਾਜਾ ਰਣਜੀਤ ਸਿੰਘ ਕਾਲਜ, ਐੱਸ.ਪੀ ਕਾਲਜ ਮਿੱਡਾ, ਸੀ.ਜੀ.ਐਮ ਕਾਲਜ ਮੋਹਲਾਂ, Growing Globel immigration services, Smart look unisex Salon,. Rightlink Immigration Services ਅਤੇ ਹੋਰ ਵੀ ਕਈ ਸਾਰੇ ਅਦਾਰੇ ਸਹਿਯੋਗੀ ਰਹੇ।
ਇਸ ਮੌਕੇ ਸ਼ੋਅ ਬ੍ਰਾਂਡ ਅੰਬੈਸਡਰ ਇਨਾਇਤ ਨੇ ਬੀਬੀਆਂ, ਭੈਣਾਂ ਨੂੰ ਸਵਾਲ ਜਵਾਬ ਰਾਊਂਡ ਦੇ ਸਹੀ ਜਵਾਬ ਦੇਣ ਤੇ ਕਈ ਸਾਰੇ ਗਿਫ਼ਟ ਪੈਕ ਵੰਡੇ। ਇਸ ਮੇਲੇ ਦੇ ਮੁੱਖ ਮਹਿਮਾਨ ਕੀਰਤੀ ਕਿਰਪਾਲ ਸਰ (ਭਾਸ਼ਾ ਵਿਭਾਗ ਅਫ਼ਸਰ ਬਠਿੰਡਾ, ਬਰਨਾਲਾ), ਸੁਰਿੰਦਰ ਕੌਰ (ਪ੍ਰਧਾਨ ਨਾਟੀਅਮ ਪੰਜਾਬ), ਸਰਦਾਰ ਹਰਪ੍ਰੀਤ ਸਿੰਘ ਕੋਟਭਾਈ (ਸਾਬਕਾ ਐਮ.ਐਲ.ਏ ਮਲੋਟ), ਨੀਲਮ ਸ਼ਰਮਾ ਅਤੇ ਦਿਵਿਆ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੇਲੇ 'ਚ ਹੋਏ ਧੀ ਕੇਸਰੀ ਪੰਜਾਬ ਦੀ ਅਵਾਰਡ ਭਾਗ-5 ਦੀ ਜੱਜਮੈਟ ਦੀਆਂ ਸੇਵਾਵਾਂ ਹਰਵਿੰਦਰ ਸਿੰਘ ਖਲਾਰਾ, ਰਵਿੰਦਰ ਕੌਰ, ਬਲਜਿੰਦਰ ਕੋਰ, ਜੀਤੂ ਕੋਰ ਅਤੇ ਗੁਰਪ੍ਰਤਾਪ ਸਿੰਘ ਨੇ ਨਿਭਾਈ। ਸਟੇਜ ਅਰਸਵੀਰ ਕੋਰ ਅਤੇ ਹਰਪ੍ਰੀਤ ਸਿੰਘ ਨੇ ਸੰਭਾਲੀ। ਮੇਲੇ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਨਵੰਬਰ ਮਹੀਨੇ 'ਚ ਕੇਸਰੀ ਪੰਜਾਬ ਰਾਜ ਪੱਧਰੀ ਗਿੱਧਾ, ਭੰਗੜਾ ਕੱਪ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਵੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।
Author : Malout Live