ਦਿਉਣ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵੱਖ-ਵੱਖ ਖੇਡਾਂ ਵਿੱਚ ਮਾਰੀਆਂ ਮੱਲ੍ਹਾਂ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਗਾ ਦੀ ਅਗਵਾਈ ਹੇਠ ਪੱਧਰੀ ਮੁਕਾਬਲੇ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਮੱਲ੍ਹਾਂ ਮਾਰੀਆਂ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਗਾ ਦੀ ਅਗਵਾਈ ਹੇਠ ਪੱਧਰੀ ਮੁਕਾਬਲੇ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਹੈੱਡ ਮਿਸਟ੍ਰੈਸ ਮਿਸ ਰਾਜਕੁਮਾਰੀ ਅਤੇ ਪੀ.ਟੀ.ਆਈ.ਮੈਡਮ ਸ੍ਰੀਮਤੀ ਮਨਜਿੰਦਰ ਕੌਰ ਦੀ ਰਹਿਨੁਮਾਈ ਵਿੱਚ U-14 ਟੇਬਲ ਟੈਨਿਸ ਟੀਮ (ਕੁੜੀਆਂ) ਨੇ ਪਹਿਲਾ ਸਥਾਨ, U-17 ਟੇਬਲ ਟੈਨਿਸ ਟੀਮ (ਕੁੜੀਆਂ) ਨੇ ਦੂਜਾ ਸਥਾਨ ਅਤੇ U-14 ਸ਼ਤਰੰਜ ਟੀਮ (ਕੁੜੀਆਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। U-14 ਬੈਡਮਿੰਟਨ ਵਿੱਚ ਇੱਕ ਲੜਕੀ ਨੇ ਗੋਲਡ ਮੈਡਲ, U-17 ਫੁੱਟਬਾਲ ਵਿੱਚ 4 ਮੁੰਡਿਆਂ ਨੇ ਸਿਲਵਰ ਮੈਡਲ ਜਿੱਤੇ। ਜ਼ਿਕਰਯੋਗ ਹੈ ਕਿ ਇਸ ਸਕੂਲ ਤੋਂ ਵੱਖ-ਵੱਖ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਤੇ 19 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰੇ ਹੀ ਜੇਤੂ ਰਹੇ। ਇਸ ਮੌਕੇ ਸਕੂਲ ਮੁੱਖੀ ਮਿਸ ਰਾਜਕੁਮਾਰੀ, ਸਮੂਹ ਸਟਾਫ਼ ਅਤੇ SMC ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

SMC ਚੇਅਰਮੈਨ ਸ਼੍ਰੀ ਰਾਜਪਾਲ ਰਾਮ ਨੇ ਇਸ ਜਿੱਤ ਦਾ ਸਿਹਰਾ ਸਖ਼ਤ ਮਿਹਨਤ ਕਰਨ ਵਾਲੇ ਵਿਦਿਆਰਥੀਆਂ, ਸਕੂਲ ਮੁੱਖੀ ਸ੍ਰੀਮਤੀ ਮਨਜਿੰਦਰ ਕੌਰ ਪੀ.ਟੀ.ਆਈ ਅਤੇ ਸਹਿਯੋਗੀ ਸਟਾਫ਼ ਨੂੰ ਦਿੱਤਾ । ਸ੍ਰੀਮਤੀ ਮਨਜਿੰਦਰ ਕੌਰ ਨੇ ਜ਼ਿਲ੍ਹਾ ਪੱਧਰੀ ਟੀਮਾਂ ਦੀ ਸ਼ਮੂਲੀਅਤ ਕਰਾਉਣ ਲਈ ਮੌਕੇ ਤੇ ਹਾਜ਼ਿਰ ਰਹਿਣ ਵਾਲੇ ਅਧਿਆਪਕਾ ਸ੍ਰੀਮਤੀ ਪੂਜਾ ਗਿਰਧਰ, ਸ੍ਰੀਮਤੀ ਸੁਖਦੀਪਪਾਲ ਕੌਰ, ਸ੍ਰੀ ਪ੍ਰਿੰਸ ਅਤੇ ਵਿਦਿਆਰਥੀਆਂ ਦੀ ਪ੍ਰੈਕਟਿਸ ਕਰਾਉਣ ਵਾਲੇ ਸ. ਅਮਨਦੀਪ ਸਿੰਘ ਅਤੇ ਬਾਕੀ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ। ਜਲਦ ਹੀ ਜੇਤੂ ਵਿਦਿਆਰਥੀ ਸਟੇਟ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ।

Author : Malout Live