ਨਹੀਂ ਰਹੇ ਮਲੋਟ ਇਲਾਕੇ ਦੇ ਉੱਘੇ ਸਮਾਜਸੇਵੀ, ਅੰਤਿਮ ਵਿਦਾਈ ਦੇਣ ਲਈ ਲੋਕਾਂ ਦਾ ਉਮੜਿਆ ਵੱਡਾ ਇਕੱਠ

ਬੀਤੇ ਦਿਨ ਮਲੋਟ ਇਲਾਕੇ ਦੇ ਪ੍ਰਸਿੱਧ ਅਤੇ ਉੱਘੇ ਸਮਾਜਸੇਵੀ ਮੁਨੀਸ਼ਪਾਲ (ਮੀਨੂ ਭਾਂਡਾ) ਦਾ ਦਿਹਾਂਤ ਹੋ ਗਿਆ। ਬੀਤੇ ਦਿਨ ਅਚਾਨਕ ਸਿਹਤ ਖਰਾਬ ਹੋਣ ਕਰਕੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋਇਆ ਸੀ। ਅੱਜ ਮਿਤੀ 13 ਫਰਵਰੀ ਨੂੰ ਮਲੋਟ ਵਿੱਚ ਸ਼ਿਵਪੁਰੀ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ।

ਮਲੋਟ : ਬੀਤੇ ਦਿਨ ਮਲੋਟ ਇਲਾਕੇ ਦੇ ਪ੍ਰਸਿੱਧ ਅਤੇ ਉੱਘੇ ਸਮਾਜਸੇਵੀ ਮੁਨੀਸ਼ਪਾਲ (ਮੀਨੂ ਭਾਂਡਾ) ਦਾ ਦਿਹਾਂਤ ਹੋ ਗਿਆ। ਬੀਤੇ ਦਿਨ ਅਚਾਨਕ ਸਿਹਤ ਖਰਾਬ ਹੋਣ ਕਰਕੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋਇਆ ਸੀ। ਅੱਜ ਮਿਤੀ 13 ਫਰਵਰੀ ਨੂੰ ਮਲੋਟ ਵਿੱਚ ਸ਼ਿਵਪੁਰੀ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਦੌਰਾਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਅਬੋਹਰ, ਫਾਜ਼ਿਲਕਾ ਤੋਂ ਕਈ ਵੱਡੀਆਂ ਸਿਆਸੀ ਸ਼ਖਸ਼ੀਅਤਾਂ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੀਆਂ ਅਤੇ ਕਈ ਸਮਾਜਸੇਵੀ ਵੀ ਉਨ੍ਹਾਂ ਦੀ ਅੰਤਿਮ ਵਿਦਾਈ ਦੇ ਵਕਤ ਪਹੁੰਚੇ। ਇਸ ਸ਼ੋਕ ਘੜੀ ਵਿੱਚ ਇਨ੍ਹਾਂ ਵੱਡਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਮੁਨੀਸ਼ਪਾਲ ਇੱਕ ਚੰਗੀ ਸ਼ਖਸ਼ੀਅਤ ਸਨ, ਜਿਨ੍ਹਾਂ ਦੇ ਜਾਣ ਨਾਲ ਮਲੋਟ ਇਲਾਕੇ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ।

Author : Malout Live