ਟ੍ਰੈਫ਼ਿਕ ਸਮੱਸਿਆ ਨੂੰ ਸੁਧਾਰਨ ਦੇ ਮਕਸਦ ਨਾਲ ਮਲੋਟ ਦੇ ਡੀ.ਐੱਸ.ਪੀ ਨੇ ਵੱਖ-ਵੱਖ ਵਪਾਰਿਕ ਐਸੋਸੀਏਸ਼ਨ ਦੇ ਆਗੂਆਂ ਨਾਲ ਕੀਤੀ ਮੀਟਿੰਗ
ਮਲੋਟ ਦੇ ਐਡਵਰਡਗੰਜ ਗੈਸਟ ਹਾਊਸ ਵਿਖੇ ਡੀ.ਐੱਸ.ਪੀ ਮਲੋਟ ਨੇ ਦੁਕਾਨਦਾਰ ਅਤੇ ਵਪਾਰੀਆਂ ਨਾਲ ਸ਼ਹਿਰ ਅੰਦਰ ਟ੍ਰੈਫ਼ਿਕ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਅਤੇ ਇਸ ਟ੍ਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਵਪਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਮਲੋਟ : ਮਲੋਟ ਦੇ ਐਡਵਰਡਗੰਜ ਗੈਸਟ ਹਾਊਸ ਵਿਖੇ ਡੀ.ਐੱਸ.ਪੀ ਮਲੋਟ ਨੇ ਦੁਕਾਨਦਾਰ ਅਤੇ ਵਪਾਰੀਆਂ ਨਾਲ ਸ਼ਹਿਰ ਅੰਦਰ ਟ੍ਰੈਫ਼ਿਕ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਅਤੇ ਇਸ ਟ੍ਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਵਪਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਡੀ.ਐੱਸ.ਪੀ ਨੇ ਆਖਿਆ ਕਿ ਦੁਕਾਨਦਾਰਾਂ ਦੇ ਬੋਰਡ ਤੇ ਸਮਾਨ ਬਾਹਰ ਸੜਕ ਉੱਪਰ ਰੱਖਿਆ ਹੁੰਦਾ ਹੈ ਪਰ ਇਹ ਸਮਾਨ ਤਾਂ ਹੀ ਅੰਦਰ ਰੱਖਣਾ ਸੰਭਵ ਹੋ ਸਕਦਾ ਹੈ ਕਿ ਸਾਰੇ ਦੁਕਾਨਦਾਰ ਹੀ ਆਪਣਾ ਸਮਾਨ ਤੇ ਬੋਰਡ ਸਹੀ ਥਾਂ ਰੱਖਣ, ਇਸ ਕਰਕੇ ਟ੍ਰੈਫ਼ਿਕ ਦੀ ਸਮੱਸਿਆ ਨਾ ਆਵੇ, ਉਹਨਾਂ ਕਿਹਾ ਕਿ ਸਾਰੇ ਦੁਕਾਨਦਾਰ ਇਹ ਸਹਿਯੋਗ ਦੇ ਕੇ ਆਪਣੇ ਬੋਰਡ ਅੰਦਰ ਰੱਖਣਗੇ।
ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਇੱਕ ਵਾਰੀ ਇਸ ਸੰਬੰਧੀ ਮੁਨਿਆਦੀ ਕਰਾਈ ਜਾਵੇ ਤਾਂ ਜੋ ਹਰ ਇੱਕ ਦੁਕਾਨਦਾਰ ਤੱਕ ਇਹ ਗੱਲ ਪਹੁੰਚ ਜਾਵੇ, ਉਸ ਉਪਰੰਤ ਜੇਕਰ ਟ੍ਰੈਫ਼ਿਕ ਪੁਲਿਸ ਦੁਕਾਨਦਾਰਾਂ ਦੇ ਚਲਾਨ ਕੱਟਦੀ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਚਾਰ-ਚਾਰ ਨੌਜਵਾਨ ਜਾਂ ਦੋ ਤੋਂ ਵਧੇਰੇ ਨੌਜਵਾਨ ਮੋਟਰਸਾਇਕਲਾਂ ਉੱਪਰ ਮੂੰਹ ਬੰਨ ਕੇ ਚੜ੍ਹੇ ਹੁੰਦੇ ਹਨ ਉਹ ਵੀ ਸ਼ਹਿਰ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਅਜਿਹੇ ਵਿਅਕਤੀਆਂ ਦੇ ਚਲਾਨ ਕੀਤੇ ਜਾਣ ਤੇ ਉਹਨਾਂ ਦੀ ਸ਼ਨਾਖਤ ਕੀਤੀ ਜਾਵੇ। ਇਸ ਤੋਂ ਇਲਾਵਾ ਵੱਖ-ਵੱਖ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਇਸ ਮੀਟਿੰਗ ਵਿੱਚ ਸ਼ਾਮਿਲ ਰਹੇ। ਮੀਟਿੰਗ ਵਿੱਚ ਇਹ ਮਤਾ ਬਹੁਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਜੋ ਟਰੱਕ ਬਾਜ਼ਾਰਾਂ ਵਿੱਚ ਸਮਾਨ ਲਾਉਣ ਲਈ ਆਉਂਦੇ ਨੇ ਇਹ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਾਜ਼ਾਰ ਵਿੱਚ ਨਹੀਂ ਆਉਣਗੇ ਅਤੇ ਹੋਰ ਵੀ ਕਈ ਮਤਿਆਂ ਤੇ ਸਹਿਮਤੀ ਕੀਤੀ ਗਈ।
Author : Malout Live