ਮਿਮਿਟ ਮਲੋਟ ਦੇ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਟਰਾਈਡੈਂਟ ਬਰਨਾਲਾ ਦਾ ਦੌਰਾ
ਮਿਮਿਟ ਮਲੋਟ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਕੰਮ ਕਾਰ ਤੋਂ ਜਾਣੂੰ ਕਰਾਉਣ ਲਈ ਸਮੇਂ-ਸਮੇਂ ਸਿਰ ਵੱਖ-ਵੱਖ ਕੰਪਨੀਆਂ ਦੇ ਦੌਰੇ ਕਰਵਾਏ ਜਾਂਦੇ ਹਨ। ਇਸੇ ਲੜ੍ਹੀ ਤਹਿਤ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਟਰਾਈਡੈਂਟ ਕੰਪਨੀ ਬਰਨਾਲਾ ਦਾ ਦੌਰਾ ਕੀਤਾ ਗਿਆ।
ਮਲੋਟ : ਮਿਮਿਟ ਮਲੋਟ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਕੰਮ ਕਾਰ ਤੋਂ ਜਾਣੂੰ ਕਰਾਉਣ ਲਈ ਸਮੇਂ-ਸਮੇਂ ਸਿਰ ਵੱਖ-ਵੱਖ ਕੰਪਨੀਆਂ ਦੇ ਦੌਰੇ ਕਰਵਾਏ ਜਾਂਦੇ ਹਨ। ਇਸੇ ਲੜ੍ਹੀ ਤਹਿਤ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਟਰਾਈਡੈਂਟ ਕੰਪਨੀ ਬਰਨਾਲਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਮੁੱਖੀ ਡਾ. ਹਰਮਿੰਦਰ ਸਿੰਘ ਬਿੰਦਰਾ ਅਤੇ ਜਸਟ ਕਲੱਬ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸੋਨੀ ਨੇ ਦੱਸਿਆ ਕਿ ਆਈ.ਟੀ ਵਿਭਾਗ ਦੇ ਵਿਦਿਆਰਥੀਆਂ ਨੂੰ ਟਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਬਰਨਾਲਾ ਵਿਖੇ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਟਰਾਈਡੈਂਟ ਬਰਨਾਲਾ ਵਿਖੇ ਬਣੀ ਤਕਸ਼ੀਲਾ ਸੈਂਟਰ ਵਿੱਚ ਵਿਦਿਆਰਥੀਆਂ ਅਤੇ ਸਟਾਫ ਦਾ ਨਿੱਘਾ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਟਰਾਈਡੈਂਟ ਗਰੁੱਪ ਦੇ ਤਕਸ਼ੀਲਾ ਦੇ ਡੀਨ ਡਾ. ਐਮ.ਪੀ ਸਿੰਘ ਅਤੇ ਅਮਰਿੰਦਰ ਸਿੰਘ ਮੰਡੇਰ ਨੇ ਟਰਾਈਡੈਂਟ ਗਰੁੱਪ ਦੇ ਵੱਖ-ਵੱਖ ਯੂਨਿਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਐਮ.ਪੀ ਸਿੰਘ ਅਤੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀ ਰਜਿੰਦਰ ਗੁਪਤਾ ਨੇ ਇਸ ਟਰਾਈਡੈਂਟ ਗਰੁੱਪ ਨੂੰ 150 ਤੋਂ ਵੱਧ ਦੇਸ਼ਾਂ ਤੱਕ ਆਪਣੀ ਮਿਹਨਤ ਅਤੇ ਲਗਨ ਨਾਲ ਪਹੁੰਚਾਇਆ ਹੈ। ਇਸ ਉਪਰੰਤ ਵਿਦਿਆਰਥੀਆਂ ਨੇ ਧਾਗੇ ਬਣਨ ਦੀ ਪ੍ਰਕਿਰਿਆ ਤੋਂ ਲੈ ਕੇ ਇੱਕ ਪ੍ਰੋਡਕਟ ਜੋ ਕਿ ਤੌਲੀਏ ਦੇ ਰੂਪ ਵਿੱਚ ਤਿਆਰ ਹੁੰਦਾ ਹੈ ਉਸ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਜਿਵੇਂ ਕਿ ਤੰਦ ਬਣਨਾ, ਕਟਿੰਗ, ਪ੍ਰੈਸਿੰਗ ਕੁਆਲਿਟੀ ਚੈੱਕ ਪੈਕਿੰਗ ਤੱਕ ਦੇ ਸਾਰੇ ਵੱਖ-ਵੱਖ ਪਹਿਲੂਆਂ ਨੂੰ ਬੜੇ ਬਾਰੀਕੀ ਦੇ ਨਾਲ ਵੇਖਿਆ। ਮਿਮਿਟ ਮਲੋਟ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਦਾ ਅਤੇ ਉਨ੍ਹਾਂ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ। ਇਸ ਦੌਰੇ ਦੌਰਾਨ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਡਾ. ਨਵਦੀਪ ਲਤਾ ਅਤੇ ਇੰਜੀਨੀਅਰ ਅਨੀਤਾ ਨੇ ਵੀ ਵਿਦਿਆਰਥੀਆਂ ਨਾਲ ਟਰਾਈਡੈਂਟ ਗਰੁੱਪ ਦਾ ਦੌਰਾ ਕੀਤਾ।
Author : Malout Live



