ਮਲੋਟ ਦੇ "ਮਾਸਟਰ ਟਾਈਪਿੰਗ ਸੈਂਟਰ" ਵੱਲੋਂ Certificate Distribution Ceremony ਦਾ ਕੀਤਾ ਆਯੋਜਨ
ਮਲੋਟ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਪਿਊਟਰ ਦੀਆਂ ਸੇਵਾਵਾਂ ਦੇ ਰਹੇ ਕੈਰੋਂ ਰੋਡ ਤੇ ਸਥਿਤ "ਮਾਸਟਰ ਟਾਈਪਿੰਗ ਸੈਂਟਰ" ਵੱਲੋਂ ਬੀਤੇ ਦਿਨ ਐਤਵਾਰ 20 ਜੁਲਾਈ ਨੂੰ Certificate Distribution Ceremony ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਆਪਣਾ ਕੰਪਿਊਟਰ ਦਾ ਟੈਕਨੀਕਲ ਡਿਪਲੋਮਾ ਪੂਰਾ ਕਰਨ ਉਪਰੰਤ ਮੁੱਖ ਮਹਿਮਾਨ ਵੱਲੋਂ ਕੰਪਿਊਟਰ ਸਰਟੀਫਿਕੇਟ ਰਾਹੀਂ ਸਨਮਾਨਿਤ ਕੀਤਾ ਗਿਆ।
ਮਲੋਟ : ਮਲੋਟ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਪਿਊਟਰ ਦੀਆਂ ਸੇਵਾਵਾਂ ਦੇ ਰਹੇ ਕੈਰੋਂ ਰੋਡ ਤੇ ਸਥਿਤ "ਮਾਸਟਰ ਟਾਈਪਿੰਗ ਸੈਂਟਰ" ਵੱਲੋਂ ਬੀਤੇ ਦਿਨ ਐਤਵਾਰ 20 ਜੁਲਾਈ ਨੂੰ Certificate Distribution Ceremony ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਲੋਟ ਸ਼ਹਿਰ ਦੇ ਪ੍ਰਸਿੱਧ E.N.T Specialist Dr. ਸੱਤਪਾਲ ਨਰੂਲਾ ਦੇ ਮਿਸਿਜ਼ ਮੈਡਮ ਰੇਨੂੰ ਨਰੂਲਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਰਾਹੀਂ ਬਾਰ੍ਹਵੀਂ ਜਮਾਤ ਦੇ ਬੋਰਡ ਪ੍ਰੀਖਿਆਵਾਂ ਵਿੱਚੋਂ ਮੈਰਿਟ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣਾ ਕੰਪਿਊਟਰ ਦਾ ਟੈਕਨੀਕਲ ਡਿਪਲੋਮਾ ਪੂਰਾ ਕਰਨ ਉਪਰੰਤ ਮੁੱਖ ਮਹਿਮਾਨ ਵੱਲੋਂ ਕੰਪਿਊਟਰ ਸਰਟੀਫਿਕੇਟ ਰਾਹੀਂ ਸਨਮਾਨਿਤ ਕੀਤਾ ਗਿਆ।
ਮੈਡਮ ਨਰੂਲਾ ਵੱਲੋਂ "Demand of Computer Study" ਤੇ ਸਪੀਚ ਰਾਹੀਂ ਅੱਜ ਦੇ ਸਮੇਂ ਵਿੱਚ ਕੰਪਿਊਟਰ ਅਤੇ AI ਦੀ ਮੰਗ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਵਿਦਿਆਰਥੀਆਂ ਦੀ ਆਉਣ ਵਾਲੀ ਕਾਲਜੀ ਸਿੱਖਿਆ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੈਂਟਰ ਦੇ ਸੰਚਾਲਕ ਮਾਸਟਰ ਨਵਦੀਪ ਸਿੰਘ ਅਤੇ ਉਹਨਾਂ ਦੇ ਮਿਸਿਜ਼ ਗੁਰਪ੍ਰੀਤ ਕੌਰ ਨੇ ਮੈਡਮ ਰੇਨੂੰ ਨਰੂਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
Author : Malout Live