ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਮੈਡਮ ਰਾਜਦੀਪ ਕੌਰ, ਪੀ.ਸੀ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਗਈ ਮੀਟਿੰਗ

,

ਮਲੋਟ:- ਮਿਮਿਟ ਕਾਲਜ ਮਲੋਟ ਵਿਖੇ ਵਿਧਾਨ ਸਭਾ ਹਲਕਾ 083 ਲੰਬੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਮਾਨਯੋਗ ਰਾਜਦੀਪ ਕੌਰ, ਪੀ.ਸੀ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਰਾਜ ਵਿੱਚ ਆ ਰਹੀਆਂ ਅਗਾਮੀ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਵਿਧਾਨ ਸਭਾ ਹਲਕਾ, 083 ਲੰਬੀ ਸਮੂਹ ਚੋਣ ਸੁਪਰਵਾਈਜ਼ਰਾਂ, ਸਵੀਪ ਨੋਡਲ ਅਫਸਰ ਅਤੇ ਦਫਤਰੀ ਸਟਾਫ ਨਾਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਮਿਤੀ 01-11-2021 ਤੋਂ ਮਿਤੀ 30-11-2021 ਤੱਕ ਹੋਣ ਵਾਲੀ ਵੋਟਰ ਸੂਚੀ ਦੀ ਸੁਧਾਈ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਖਾਸ ਤੌਰ ਤੇ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਹੋ ਰਹੀ ਹੈ, ਉਹਨਾਂ ਦੀ ਵੋਟ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਸਵੀਪ ਪ੍ਰੋਜੈਕਟ ਅਧੀਨ ਵਿਸ਼ੇਸ਼ ਉਪਰਾਲੇ ਕਰਨ ਲਈ ਜ਼ੋਰ ਦਿੱਤਾ। ਇਸ ਮੀਟਿੰਗ ਦੌਰਾਨ ਅਰਜਿੰਦਰ ਸਿੰਘ ਨਾਇਬ ਤਹਿਸੀਲਦਾਰ ਲੰਬੀ, ਅਮਨਦੀਪ ਸਿੰਘ ਇਲੈਕਸ਼ਨ ਕਲਰਕ, ਵਿਕਾਸ ਕੁਮਾਰ ਮੰਡੀ ਸੁਪਰਵਾਈਜ਼ਰ, ਭਾਰਤ ਭੂਸ਼ਨ ਕੰਪਿਊਟਰ ਟੀਚਰ, ਕੁਲਦੀਪ ਸਿੰਘ ਸਵੀਪ ਨੋਡਲ ਅਫਸਰ, ਜਸਜੀਤ ਸਿੰਘ ਅਤੇ ਸਮੂਹ ਸੁਪਰਵਾਈਜਰ ਹਾਜ਼ਰ ਸਨ।