ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਕਰਵਾਇਆ ਨਵੇਂ ਖੇਤੀ ਕਾਨੂੰਨ 'ਤੇ ਵੈਬੀਨਾਰ
ਮਲੋਟ:- ਇਲਾਕੇ ਦੀ ਨਾਮਵਾਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ " ਨਵੇਂ ਖੇਤੀ ਕਾਨੂੰਨ ਤੱਥ , ਪੜ੍ਹਚੋਲ ਅਤੇ ਸੰਭਾਵਨਾਵਾਂ " ਵਿਸ਼ੇ ਉੱਪਰ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ । ਪ੍ਰੋਫੈਸਰ ਸੁਖਵਿੰਦਰ ਕੌਰ ਨੇ ਭਾਰਤੀ ਸ਼ਾਸ਼ਨ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਬਾਰੇ ਦੱਸਦਿਆਂ ਕਾਨੂੰਨੀ ਪ੍ਰਕਿਰਿਆ ਅਤੇ ਕਾਨੂੰਨੀ ਪ੍ਰਣਾਲੀ ਬਹੁਮੁੱਲੇ ਵਿਚਾਰ ਦਿੱਤੇ ।ਇਸ ਵੈਬੀਨਾਰ ਦੀ ਸ਼ੁਰੂਆਤ ਪ੍ਰੋਫੈਸਰ ਗੁਰਜੀਤ ਸਿੰਘ ਨੇ ਸਵਾਮੀਨਾਥਨ ਰਿਪੋਰਟ ਅਤੇ ਸ਼ਾਤਾਂ ਕੁਮਾਰ ਰਿਪੋਰਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕੀਤੀ ।ਪ੍ਰੋਫੈਸਰ ਗੁਰਜੀਤ ਸਿੰਘ ਨੇ ਸਵਾਮੀਨਾਥਨ ਦੀ ਰਿਪੋਰਟ ਦੇ ਹਵਾਲੇ ਨਾਲ ਐਮ.ਐਸ. ਪੀ. ਬਾਰੇ ਭਰਪੂਰ ਜਾਣਕਾਰੀ ਦਿੱਤੀ । ਪ੍ਰੋਫੈਸਰ ਸੁਖਦੀਪ ਕੌਰ ਨੇ ਖੇਤੀ ਆਰਡੀਨੈਂਸ - 2020 ਦੇ ਪਹਿਲੇ ਆਰਡੀਨੈਂਸ ਬਾਰੇ ਚਰਚਾ ਕਰਦਿਆਂ ਆਰਡੀਨੈਂਸ ਵਿਚਲੀਆਂ ਧਾਰਵਾਂ 'ਤੇ ਐਕਟਾਂ ਬਾਰੇ ਵਿਚਾਰ ਚਰਚਾ ਕਰਦਿਆਂ ਐਕਟ ਦੀਆਂ ਬਾਰੀਕੀਆਂ ਤੇ ਚਾਨਣਾ ਪਾਇਆ । ਪ੍ਰੋਫੈਸਰ ਗੁਰਬਿੰਦਰ ਸਿੰਘ ਨੇ ਖੇਤੀ ਆਰਡੀਨੈਂਸ -2020 ( ਕਿਸਾਨ ਸਸ਼ਕਤੀਕਰਨ ਅਤੇ ਸੁਰੱਖਿਆ ) ਮੁੱਲ ਅਸਵਾਸ਼ਨ ਅਤੇ ਖੇਤੀ ਸੇਵਾਵਾਂ ਸਮਝੌਤਾ ) ਦੇ ਦੂਜੇ ਐਕਟ ਬਾਰੇ ਜਾਣਕਾਰੀ ਦਿੰਦਿਆਂ ਐਕਟ ਦੀ ਵਿਆਖਿਆ ਕਰਦਿਆਂ ਐਕਟ ਵਿਚਲੀਆਂ ਧਰਾਵਾਂ ਅਤੇ ਸੰਭਾਵਨਾ ਤੇ ਵਿਸਥਾਰ ਪੂਰਵਕ ਚਰਚਾ ਕੀਤੀ । ਪ੍ਰੋਫੈਸਰ ਪਰਮਜੀਤ ਕੌਰ ਨੇ ਖੇਤੀ ਆਰਡੀਨੈਂਸ ਦੇ ਤੀਜੇ ਐਕਟ ਜਰੂਰੀ ਵਸਤਾਂ ( ਸੋਧ ) 2020 ਤੇ ਚਰਚਾ ਕਰਦਿਆਂ ਜਰੂਰੀ ਵਸਤਾਂ ਵਿੱਚ ਸ਼ਾਮਿਲ ਅਤੇ ਹਟਾਈਆਂ ਗਈਆਂ ਵਸਤਾਂ ਤੇ ਚਰਚਾ ਕਰਦਿਆਂ ਨਿੱਜੀ ਪੱਧਰ ਦੀ ਸਟੋਰਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਪ੍ਰੋਫੈਸਰ ਰਮਨਦੀਪ ਕੌਰ ਨੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਹੋ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਗੰਭੀਰ ਚਰਚਾ ਕੀਤੀ ।ਇਸ ਦੌਰਾਨ ਕਿਸਾਨ ਸੰਘਰਸ਼ ਵਿੱਚ ਪੰਜਾਬ ਦੀ ਜਵਾਨੀ ਦੇ ਸਰਗਰਮ ਹੋਣ ਦੀ ਸ਼ਲਾਘਾ ਕੀਤੀ । ਪ੍ਰੋਫੈਸਰ ਨਵਪ੍ਰੀਤ ਕੌਰ ਨੇ ਖੇਤੀ ਆਰਡੀਨੈਂਸ ਦੇ ਸਮਾਜਿਕ ਪ੍ਰਭਾਵ ਤੇ ਚਰਚਾ ਕਰਦਿਆਂ ਕਿਸਾਨ ਅਤੇ ਕਿਸਾਨੀ ਤੇ ਚਰਚਾ ਕਰਦਿਆਂ ਆਰਡੀਨੈਂਸ ਨਾਲ ਸੰਬੰਧਤ ਸੰਭਾਵਨਾਵਾਂ 'ਤੇ ਆਲੋਚਨਾਤਮਕ ਅਤੇ ਤੁਲਨਾਤਮਕ ਵਿਆਖਿਆ ਕੀਤੀ । ਪ੍ਰੋਫੈਸਰ ਨਵਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਦੀ ਬਹੁਤੀ ਆਬਾਦੀ ਖੇਤੀ ਤੇ ਨਿਰਭਰ ਕਰਦੀ ਹੈ ।
ਇਸ ਕਰਕੇ ਪੰਜਾਬ ਦੇ ਆਵਾਮ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ । ਪ੍ਰੋਫੈਸਰ ਰੁਪਿੰਦਰ ਕੌਰ ਨੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਚੱਲ ਰਹੇ ਸ਼ੰਘਰਸ ਦੇ ਬਹੁ - ਪਰਤੀ ਅਤੇ ਬਹੁ - ਦਿਸ਼ਾਵੀਂ ਪ੍ਰਭਾਵਾਂ ਤੇ ਚਰਚਾ ਕਰਦਿਆਂ ਇਸ ਸ਼ੰਘਰਸ਼ ਦੇ ਖੇਤੀ , ਆਵਾਜਾਈ , ਉਦਯੋਗ ਅਤੇ ਨਿੱਤਮਰਾ ਦੇ ਜੀਵਨ ਤੇ ਪੈ ਰਹੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਭਾਰਤ ਦੀ ਅਰਥ ਵਿਵਸਥਾ ਵਿੱਚ ਲਗਾਤਾਰ ਆ ਰਹੀ ਗਿਰਾਵਟ ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਦੇ ਲੋਕਾਂ ਦੇ ਜਨ ਜੀਵਨ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਪ੍ਰੋਫੈਸਰ ਰੁਪਿੰਦਰ ਕੌਰ ਨੇ ਭਾਰਤ ਦੀ ਜਵਾਨੀ ਤੇ ਕਿਸਾਨੀ ਸ਼ੰਘਰਸ਼ ਦੇ ਪੈ ਰਹੇ ਨਕਰਾਤਮਕ ਅਤੇ ਸਕਰਾਤਮਕ ਪ੍ਰਭਾਵਾਂ ਤੇ ਜਾਣਕਾਰੀ ਦਿੱਤੀ । ਪ੍ਰੋਫੈਸਰ ਕੰਨੂੰ ਪ੍ਰਿਆ ਨੇ ਕਿਸਾਨੀ ਸ਼ੰਘਰਸ਼ ਦੇ ਮੀਡੀਆ ਤੇ ਪੈ ਰਹੇ ਅਸਰਾਂ ਤੇ ਚਰਚਾ ਕਰਦਿਆਂ ਮੀਡੀਏ ਦੀ ਇਸ ਅੰਦੋਲਨ ਵਿੱਚ ਭੂਮਿਕਾ ਅਤੇ ਯੋਗਦਾਨ ਬਾਰੇ ਦੱਸਿਆ ।ਮੀਡੀਏ ਦੀ ਉਪਯੋਗਤਾ ਦੇ ਦੁਵੱਲੇ ਪ੍ਰਭਾਵਾਂ ਬਾਰੇ ਦੱਸਦਿਆਂ ਮੀਡੀਏ ਦੀ ਸਾਰਥਿਕਤਾ ਤੇ ਪ੍ਰਸ਼ਨ ਚਿੰਨ੍ਹ ਲਗਾਏ । ਪ੍ਰੋਫੈਸਰ ਹਰਵਿੰਦਰ ਕੌਰ ਨੇ ਕਿਸਾਨੀ ਅੰਦੋਲਨ ਉੱਪਰ ਸਾਹਿਤ , ਕਲਾ ਅਤੇ ਸੰਗੀਤ ਦੇ ਪ੍ਰਭਾਵ ਵਿਸ਼ੇ ਤੇ ਚਰਚਾ ਕੀਤੀ । ਪੰਜਾਬੀ ਗਾਇਕੀ ਵੱਲੋਂ ਇਸ ਅੰਦੋਲਨ ਨੂੰ ਮਿਲੇ ਨਿੱਗਰ ਹੁਲਾਰੇ ਤੇ ਚਾਨਣਾ ਪਾਉਦਿਆਂ ਕੰਵਰ ਗਰੇਵਾਲ , ਹਰਫ਼ ਚੀਮਾ , ਸਤਿੰਦਰ ਸਰਤਾਜ , ਦਿਲਜੀਤ ਦੁਸਾਂਝ ਆਦਿ ਗਾਇਕਾਂ ਦੀ ਸ਼ਲਾਘਾਯੋਗ ਭੂਮਿਕਾ ਤੇ ਚਰਚਾ ਕੀਤੀ । ਪ੍ਰੋਫੈਸਰ ਧਰਮਵੀਰ ਨੇ ਕਿਸਾਨੀ ਅੰਦੋਲਨ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਤੇ ਚਰਚਾ ਕਰਦਿਆਂ ਸਵਾਮੀਨਾਥਨ ਰਿਪੋਰਟ ਤੋਂ ਸ਼ੁਰੂਆਤ ਕਰਦਿਆਂ ਆਰਡੀਨੈਂਸ ਦੀ ਲੋੜ ਅਤੇ ਸੰਭਾਵਨਾਵਾਂ ਤੇ ਗੰਭੀਰ ਚਰਚਾ ਕੀਤੀ । ਪ੍ਰੋਫੈਸਰ ਧਰਮਵੀਰ ਨੇ ਚਰਚਾ ਕਰਦਿਆਂ ਖੇਤੀ ਆਰਡੀਨੈਂਸ ਦੇ ਸੂਬੇ ਤੇ ਪੈਣ ਵਾਲੇ ਅਸਰਾਂ ਬਾਰੇ ਦੱਸਿਆ । ਪ੍ਰੋਫੈਸਰ ਸਹਿਬ ਨੇ ਦੱਸਿਆ ਕਿ ਇਸ ਆਰਡੀਨੈਂਸ ਦੇ ਅਮਲ ਵਿੱਚ ਆਉਂਦਿਆ ਹੀ ਸੂਬਾ ਸਰਕਾਰਾਂ ਦੀ ਆਮਦਨੀ ਤੇ ਨਕਰਾਤਮਕ ਅਸਰ ਪਵੇਗਾ , ਸੂਬਿਆਂ ਦੀ ਆਰਥਿਕਤਾ ਡਾਵਾਂਡੋਲ ਹੋ ਜਾਵੇਗੀ । ਖੇਤੀ ਦੇ ਕਾਰਪੋਰੇਟ ਹੱਥਾਂ ਵਿੱਚ ਜਾਣ ਨਾਲ ਜਮ੍ਹਾਂ ਖੋਰੀ ਦਾ ਰੁਝਾਨ ਵਿਕਰਾਲ ਰੂਪ ਧਾਰਨ ਕਰ ਲਵੇਗਾ । ਇਸ ਵੈਬੀਨਾਰ ਵਿੱਚ ਪ੍ਰੋਫੈਸਰ ਸ਼ਰਨਜੀਤ ਕੌਰ ਅਤੇ ਮੈਡਮ ਜੁਬੀਨ ਕੌਰ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ ਜਦੋਂ ਕਿ ਪ੍ਰੋਫੈਸਰ ਗੁਰਬਿੰਦਰ ਸਿੰਘ ਅਤੇ ਪ੍ਰੋਫੈਸਰ ਰਜ਼ੇਸਵਰ ਰਾਏ ਨੇ ਤਕਨੀਕੀ ਮਾਹਿਰਾਂ ਦੀ ਭੂਮਿਕਾ ਨਿਭਾਈ । ਵੈਬੀਨਾਰ ਦੇ ਚੇਅਰਪਰਸਨ ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਨੇ ਵੱਖ ਵੱਖ ਬੁਲਾਰਿਆਂ ਵੱਲੋਂ ਦਿੱਤੇ ਭਾਸ਼ਨਾਂ 'ਤੇ ਆਪਣੇ ਬਹੁ ਮੁੱਲੇ ਵਿਚਾਰ ਦਿੰਦਿਆਂ ਸਾਰੇ ਪ੍ਰੋਫੈਸਰ ਸਾਹਿਬਾਨ ਦੀ ਹੌਸਲਾ ਅਫ਼ਜਾਈ ਕੀਤੀ ।ਪ੍ਰਿੰਸੀਪਲ ਸਾਹਿਬ ਨੇ ਵੈਬੀਨਾਰ ਨਾਲ ਜੁੜੇ ਆਧਾਰਾਂ ਸੰਬੰਧੀ ਆਪਣੇ ਬਹੁ ਮੁੱਲੇ ਵਿਚਾਰ ਦਿੱਤੇ । ਇਸ ਸਮੇਂ ਕਾਲਜ ਦੀ ਮਨੈਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ , ਸਕੱਤਰ ਪਿਰਤਪਾਲ ਸਿੰਘ ਗਿੱਲ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਸੰਧੂ ਨੇ ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਵੈਬੀਨਾਰ ਅਤੇ ਸਮਾਜਿਕ ਪ੍ਰੋਗਰਾਮ ਕਰਨ ਦੀ ਹਾਂ ਪੱਖੀ ਹੁੰਗਾਰੇ ਦੀ ਉਮੀਦ ਕੀਤੀ ।