ਡੀ. ਏ. ਵੀ. ਕਾਲਜ, ਮਲੋਟ ਵਿਖੇ ‘ਹੈਲਮੇਟ ਪਹਿਣੋ ਸੁਰੱਖਿਅਤ ਚਲੋ’ ਜਾਗਰੂਕ ਰੈਲੀ ਦਾ ਆਯੋਜਨ

ਮਲੋਟ :- ਡੀ.ਏ.ਵੀ. ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਐਨ. ਐਸ. ਐਸ. ਵਿਭਾਗ ਦੇ ਪ੍ਰੋਗਰਾਮ ਅਫਸਰਾਂ ਦੀ ਅਗਵਾਈ ਵਿੱਚ ‘ਸੜਕ ਸੁਰੱਖਿਆ ਮਾਹ’ ਮਨਾਉਂਦੇ ਹੋਏ ਵਿਦਿਆਰਥੀਆਂ ਵਲੋਂ ਹੈਲਮੇਟ ਦੀ ਜਾਗਰੂਕਤਾ ਲਈ ਬਾਈਕ ਰੈਲੀ ਕੱਢੀ। ਇਸ ਬਾਈਕ ਰੈਲੀ ਦੀ ਸ਼ੁਰੂਆਤ ਐਸ. ਐਚ. ਓ. ਸ. ਹਰਜੀਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਹਰੀ ਝੰਡੀ ਦੇ ਕੇ ਕੀਤੀ। ਇਸ ਬਾਈਕ ਰੈਲੀ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਵੱਖ-ਵੱਖ ਸਲੋਗਨ ਚੁੱਕੇ ਹੋਏ ਸਨ, ਜਿਨ੍ਹਾਂ ਵਿੱਚ ‘ਹੈਲਮੇਟ ਪਹਿਣੋ ਸੁਰੱਖਿਅਤ ਚਲੋ’ ਆਦਿ ਸਨ। ਇਹ ਬਾਈਕ ਰੈਲੀ ਮੇਨ ਬਾਜਾਰ ਤੋਂ ਹੁੰਦੀ ਹੋਈ ਬਸ ਸਟੈਂਡ ਤੋਂ ਵਾਪਸ ਆ ਕੇ ਕਾਲਜ ਸਮਾਪਤ ਹੋਈ।

ਸਾਰੇ ਵਿਦਿਆਰਥੀਆਂ ਨੇ ਹੈਲਮੇਟ ਪਹਿਣੇ ਹੋਏ ਸਨ ਜੋ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰ ਰਹੇ ਸਨ। ਇਸ ਮੌਕੇ ਤੇ ਐਨ. ਐਸ. ਐਸ. ਵਿਭਾਗ ਦੇ ਪ੍ਰੋਗਰਾਮ ਅਫਸਰ- ਡਾ. ਜਸਬੀਰ ਕੌਰ, ਸ਼੍ਰੀ ਰਾਮ ਮਨੋਜ ਸ਼ਰਮਾ, ਰਿੰਪੂ ਅਤੇ ਵਿੱਕੀ ਕਾਲੜਾ ਤੋਂ ਇਲਾਵਾ ਡਾ. ਅਰੁਣ ਕੁਮਾਰ, ਡਾ. ਮੇਘ ਰਾਜ ਗੋਇਲ, ਸਟਾਫ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ, ਤਜਿੰਦਰ ਕੌਰ, ਡਾ. ਮੁਕਤਾ ਮੁਟਨੇਜਾ ਅਤੇ ਦੀਪਕ ਅਗਰਵਾਲ ਵੀ ਸ਼ਾਮਲ ਸਨ।