ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥਣਾਂ ਨੇ 'ਲੇਖ ਰਚਨਾ' ਮੁਕਾਬਲੇ ਵਿੱਚ ਜਿੱਤੇ ਇਨਾਮ
ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਜਸਬੀਰ ਕੌਰ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੰਜਾਬੀ ਸਾਹਿਤ ਦੇ ਮਹਾਨ ਵਿਦਵਾਨਾਂ- ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ ਅਤੇ ਭਗਤ ਪੂਰਨ ਸਿੰਘ ਦੇ ਪੰਜਾਬੀ ਸਾਹਿਤ ਵਿੱਚ ਪਾਏ ਵਿਸ਼ੇਸ਼ ਯੋਗਦਾਨ ਬਾਰੇ ਕਰਵਾਏ ਗਏ 'ਲੇਖ ਰਚਨਾ' ਮੁਕਾਬਲੇ ਵਿੱਚ ਭਾਗ ਲਿਆ। ਜਿਹਨਾਂ ਵਿੱਚੋਂ ਪੂਜਾ (ਬੀ.ਏ ਭਾਗ ਤੀਜਾ), ਭਾਵਨਾ (ਬੀ.ਏ. ਭਾਗ ਦੂਜਾ), ਤਨੀਸ਼ਾ (ਬੀ.ਏ. ਭਾਗ ਦੂਜਾ) ਅਤੇ ਸ਼ੀਨੂੰ (ਬੀ.ਏ. ਭਾਗ ਤੀਜਾ) ਨੇ ਵੱਖ-ਵੱਖ ਲੇਖਕਾਂ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ ਚਾਨਣਾ ਪਾਉਂਦੇ ਹੋਏ ਇਸ ਮੁਕਾਬਲੇ ਵਿੱਚ 1100-1100 ਰੁਪਏ ਦੇ ਇਨਾਮ ਜਿੱਤੇ। ਇਸ ਦੌਰਾਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਇਹਨਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਹੋਇਆ ਅਜਿਹੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ਸੁਦੇਸ਼ ਗਰੋਵਰ, ਮੈਡਮ ਇਕਬਾਲ ਕੌਰ ਅਤੇ ਸ਼੍ਰੀ ਦੀਪਕ ਅੱਗਰਵਾਲ ਆਦਿ ਸ਼ਾਮਿਲ ਸਨ। Author: Malout Live