ਪੂਰਨ ਸਤਿਗੁਰੂ ਤੋਂ ਸਤਿਨਾਮ ਮੰਤਰ ਲੈ ਕੇ ਭਗਤੀ ਕਰਨ ਨਾਲ ਹੀ ਕਲਿਆਣ ਹੋਵੇਗਾ- ਸੰਤ ਰਾਮਪਾਲ ਜੀ ਮਹਾਰਾਜ
ਮਲੋਟ:- ਬੀਤੇ ਦਿਨੀਂ ਕ੍ਰਿਸ਼ਨਾ ਧਰਮਸ਼ਾਲਾ ਨੇੜੇ ਰੇਲਵੇ ਸਟੇਸ਼ਨ ਮਲੋਟ ਵਿਖੇ ਇੱਕ ਰੋਜ਼ਾ ਸਤਿਸੰਗ ਸਮਾਗਮ ਹੋਇਆ। ਇਸ ਮੌਕੇ ਟੈਲੀਵਿਜ਼ਨ ਰਾਹੀਂ ਸੰਗਤਾਂ ਨੇ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੇ ਅਨਮੋਲ ਪ੍ਰਵਚਨ ਸੁਣੇ। ਸਤਿਸੰਗ ਦੌਰਾਨ ਸਤਿਗੁਰੂ ਰਾਮਪਾਲ ਮਹਾਰਾਜ ਜੀ ਨੇ ਦੱਸਿਆ ਕਿ 'ਸਾਨੂੰ ਮਨੁੱਖਾਂ ਜੀਵਨ ਚੁਰਾਸੀ ਲੱਖ ਜੂਨਾਂ ਭੁਗਤਣ ਤੋਂ ਪੂਰਨ ਪ੍ਰਮਾਤਮਾ ਦੀ ਭਗਤੀ ਕਰਨ ਲਈ ਹੀ ਪ੍ਰਾਪਤ ਹੁੰਦਾ ਹੈ ਅਤੇ ਨਾਲ ਹੀ ਸਾਰੇ ਧਰਮ ਸ਼ਾਸਤਰਾਂ ਤੋਂ ਪ੍ਰਮਾਣ ਕਰਕੇ ਇੱਕ ਪ੍ਰਮਾਤਮਾ ਬਾਰੇ ਦੱਸਿਆ, ਕਿ ਉਹ ਕੌਣ ਹੈ, ਕਿੱਥੇ ਰਹਿੰਦਾ ਹੈ, ਕਿਵੇਂ ਮਿਲਦਾ ਹੈ।'
ਉਹਨਾਂ ਦੱਸਿਆ ਕਿ ਪ੍ਰਮਾਤਮਾ ਦਾ ਨਾਮ ਵੇਦਾਂ ਵਿੱਚ ਕਵਿਰਦੇਵ (ਕਬੀਰ ਪ੍ਰਮਾਤਮਾ) ਲਿਖਿਆ ਹੈ। ਨਾਲ ਹੀ ਪ੍ਰਮਾਣ ਦਿੱਤੇ ਜਿਨ੍ਹਾਂ ਸੰਤਾਂ ਨੂੰ ਪ੍ਰਮਾਤਮਾ ਮਿਲੇ ਅਤੇ ਸੱਚਖੰਡ ਲੈ ਕੇ ਗਏ। ਇਸ ਤੋਂ ਇਲਾਵਾ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੀ ਕ੍ਰਿਪਾ ਨਾਲ ਸਤਿਸੰਗ ਵਿੱਚ ਸਾਰੀ ਵਿਵਸਥਾ ਬਹੁਤ ਵਧੀਆ ਸੀ। ਸਤਿਸੰਗ ਵਿੱਚ ਚਾਹ-ਬਿਸਕੁੱਟ, ਸ਼ੁੱਧ ਤੇ ਠੰਡੇ ਪਾਣੀ ਦਾ ਲੰਗਰ ਵੀ ਲਗਾਇਆ ਗਿਆ। ਸਤਿਸੰਗ ਤੋਂ ਪ੍ਰਭਾਵਿਤ ਹੋ ਕੇ ਕਈ ਪੁੰਨ ਆਤਮਾ ਨੇ ਸਤਿਗੁਰੂ ਰਾਮਪਾਲ ਜੀ ਮਹਾਰਾਜ ਜੀ ਤੋਂ ਟੈਲੀਵਿਜ਼ਨ ਰਾਹੀਂ ਸੱਚਾ ਨਾਮ ਪ੍ਰਾਪਤ ਕੀਤਾ।
Author: Malout Live