ਨਗਰ ਕੌਂਸਲ ਚੋਣਾ ਦੌਰਾਨ ਸਿਹਤ ਵਿਭਾਗ ਵੱਲੋਂ ਵੀ ਪੁਖਤਾ ਪ੍ਰਬੰਧ

ਮਲੋਟ : -ਪੰਜਾਬ ਭਰ ਅੰਦਰ ਐਤਵਾਰ 14 ਫਰਵਰੀ ਨੂੰ ਹੋਈਆਂ ਨਗਰ ਕੌਂਸਲ ਚੋਣਾ ਦੌਰਾਨ ਜਿਥੇ ਭਾਵੇਂ ਬਹੁਤੀ ਥਾਂਈ ਤਲਖੀ ਭਰਿਆ ਮਹੌਲ ਹੋਣ ਦਾ ਡਰ ਵੋਟਰਾਂ ਅੰਦਰ ਹੀ ਸੀ ਉਥੇ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਣਾ ਅਮਨ ਅਮਾਨ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ । ਇਹਨਾਂ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਹਰ ਬੂਥ ਤੇ ਟੀਮਾਂ ਤੈਨਾਤ ਕੀਤੀਆਂ ਗਈਆਂ ਸਨ ਜੋ ਕਿ ਵੋਟਰਾਂ ਦਾ ਟੈਂਪਰੇਚਰ ਚੈਕ ਕਰ ਰਹੀਆਂ ਸਨ ਅਤੇ ਨਾਲ ਹੀ ਵੋਟਰਾਂ ਨੂੰ ਹੈਂਡ ਸੈਨੀਟਾਈਜੇਸ਼ਨ ਤੇ ਮਾਸਕ ਲਾਉਣ ਲਈ ਵੀ ਜਾਗਰੂਕ ਕਰ ਰਹੇ ਸਨ ।

ਇਹਨਾਂ ਟੀਮਾਂ ਦੀ ਅਗਵਾਈ ਕਰ ਰਹੇ ਡ੍ਰਾ ਪ੍ਰਭਜੋਤ ਸਿੰਘ ਨੇ ਇਕ ਬੂਥ ਤੇ ਚੈਕਿੰਗ ਦੌਰਾਨ ਦੱਸਿਆ ਕਿ ਜਿਥੇ ਵੋਟਾਂ ਲੋਕਤੰਤਰ ਵਿਚ ਬਹੁਤ ਜਰੂਰੀ ਹਨ ਉਥੇ ਨਾਲ ਹੀ ਇਸ ਕੋਵਿਡ-19 ਦੇ ਮਹੌਲ ਵਿਚ ਸਿਹਤ ਪ੍ਰਤੀ ਵੀ ਚੌਕਸ ਰਹਿਣਾ ਜਰੂਰੀ ਹੈ । ਉਹਨਾਂ ਕਿਹਾ ਕਿ ਲੋਕ ਵੋਟਾਂ ਮੌਕੇ ਭੀੜ ਵਿਚ ਆਪਣੀ ਸਿਹਤ ਪ੍ਰਤੀ ਅਵੇਸਲੇ ਨਾ ਹੋਣ ਇਸ ਲਈ ਸਿਹਤ ਵਿਭਾਗ ਵੱਲੋਂ ਹਰ ਬੂਥ ਤੇ ਟੀਮਾਂ ਲਾਈਆਂ ਗਈਆਂ ਹਨ ਜੋ ਕਿ ਬਹੁਤ ਵਧੀਆ ਆਪਣਾ ਕੰਮ ਕਰ ਰਹੀਆਂ ਹਨ ।