ਡੀ.ਏ.ਵੀ ਕਾਲਜ, ਮਲੋਟ ਵਿਖੇ ‘Heritage Item Competition’ ਦਾ ਆਯੋਜਨ
ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ‘Heritage Item Competition’ ਦਾ ਆਯੋਜਨ ਕੀਤਾ ਗਿਆ। ਜਿਹਨਾਂ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਮਹਿੰਦੀ ਮੁਕਾਬਲੇ ਵਿੱਚ ਬੀ.ਏ. ਭਾਗ ਪਹਿਲਾ ਦੀ ਹਿਮਾਨੀ, ਬੀ.ਏ. ਭਾਗ ਪਹਿਲਾ ਦੀ ਸੀਆ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ। ਤੀਜਾ ਸਥਾਨ ਬੀ.ਏ. ਭਾਗ ਦੂਜਾ ਦੀ ਨੇਹਾ ਅਤੇ ਮਨਜੀਤ ਨੇ ਪ੍ਰਾਪਤ ਕੀਤਾ।
ਇੱਨੂ ਮੇਕਿੰਗ ਵਿੱਚ ਬੀ.ਕਾਮ. ਭਾਗ ਦੂਜਾ ਦੀ ਹਰਜੋਤ ਜੇਤੂ ਰਹੀ। ਨਾਲਾ ਅਤੇ ਖੀਦੋ ਬਨਾਉਣ ਦਾ ਮੁਕਾਬਲਾ ਬੀ.ਏ. ਭਾਗ ਤੀਜਾ ਦੀ ਅਰਸ਼ਦੀਪ ਕੌਰ ਨੇ ਜਿੱਤਿਆ। ਸੁਹਾਗ ਅਤੇ ਘੋੜੀਆਂ ਵਰਗੇ ਰਵਾਇਤੀ ਗੀਤਾਂ ਦੇ ਮੁਕਾਬਲਿਆਂ ਵਿੱਚ ਵੀ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸ਼੍ਰੀਮਤੀ ਇਕਬਾਲ ਕੋਰ, ਡਾ. ਜਸਬੀਰ ਕੌਰ ਅਤੇ ਸ਼੍ਰੀਮਤੀ ਰਿੰਪੂ ਨੇ ਨਿਭਾਈ। ਸੰਸਕ੍ਰਿਤਿਕ ਗਤੀਵਿਧੀਆਂ ਦੇ ਇੰਚਾਰਜ ਡਾ. ਬ੍ਰਹਮਵੇਦ ਸ਼ਰਮਾ ਅਤੇ ਸ਼੍ਰੀਮਤੀ ਤਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।