ਈਸ਼ਮਨ ਅਰੋੜਾ ਨੇ ਡਾਇਮੰਡ ਭੰਗੜਾ ਅਕੈਡਮੀ ਅਤੇ ਸੈੱਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਦਾ ਵਧਾਇਆ ਮਾਣ

ਡਾਇਮੰਡ ਭੰਗੜਾ ਅਕੈਡਮੀ ਦੀ ਪ੍ਰਤਿਭਾਸ਼ਾਲੀ ਸਟੂਡੈਂਟ ਈਸ਼ਮਨ ਅਰੋੜਾ ਪੁੱਤਰੀ ਸ਼੍ਰੀ ਦੀਪਕ ਕੁਮਾਰ ਨੇ ਡਾਂਸ ਸਪੋਰਟਸ ਕੌਂਸਲ ਆਫ ਇੰਡੀਆ ਵੱਲੋਂ ਆਯੋਜਿਤ ਡਾਂਸ ਸਪੋਰਟਸ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਨਾ ਕੇਵਲ ਮਲੋਟ ਸ਼ਹਿਰ ਦਾ ਬਲਕਿ ਸਾਰੇ ਪੰਜਾਬ ਦਾ ਮਾਣ ਵਧਾਇਆ।

ਮਲੋਟ : ਡਾਇਮੰਡ ਭੰਗੜਾ ਅਕੈਡਮੀ ਦੀ ਪ੍ਰਤਿਭਾਸ਼ਾਲੀ ਸਟੂਡੈਂਟ ਈਸ਼ਮਨ ਅਰੋੜਾ ਪੁੱਤਰੀ ਸ਼੍ਰੀ ਦੀਪਕ ਕੁਮਾਰ ਨੇ ਡਾਂਸ ਸਪੋਰਟਸ ਕੌਂਸਲ ਆਫ ਇੰਡੀਆ ਵੱਲੋਂ ਆਯੋਜਿਤ ਡਾਂਸ ਸਪੋਰਟਸ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਨਾ ਕੇਵਲ ਮਲੋਟ ਸ਼ਹਿਰ ਦਾ ਬਲਕਿ ਸਾਰੇ ਪੰਜਾਬ ਦਾ ਮਾਣ ਵਧਾਇਆ। ਇਹ ਬੱਚੀ ਆਪਣੇ ਫੋਰ ਸੁਖਦਰਸ਼ਨ ਸਿੰਘ ਦੇ ਮਾਰਗਦਰਸ਼ਨ ਹੇਠ ਪਿਛਲੇ 2 ਸਾਲਾਂ ਤੋਂ ਨਿਰੰਤਰ ਮਿਹਨਤ ਕਰ ਰਹੀ ਹੈ।

ਈਸ਼ਮਨ ਅਰੋੜਾ ਨੇ ਜ਼ਿਲ੍ਹਾ, ਸਟੇਟ, ਨੈਸ਼ਨਲ ਅਤੇ ਹੁਣ ਇੰਡੋ-ਨੇਪਾਲ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਸਦੀ ਭਵਿੱਖ ਵਿੱਚ ਹੋਰ ਤਰੱਕੀ ਲਈ ਡਾਇਮੰਡ ਭੰਗੜਾ ਅਕੈਡਮੀ ਵੱਲੋਂ ਸ਼ੁੱਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ।

Author : Malout Live