ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਿੰਡ ਪੱਕੀ ਟਿੱਬੀ ਨੂੰ ਦਿੱਤੀ ਗਈ 108 ਐਂਬੂਲੈਂਸ ਦੀ ਸਹੂਲਤ

ਪਿੰਡ ਪੱਕੀ ਟਿੱਬੀ ਨੂੰ 108 ਐਂਬੂਲੈਂਸ ਦੀ ਸਹੂਲਤ ਦਿੱਤੀ ਗਈ, ਜੋ ਕਿ ਮੇਨ ਰੋਡ ਪੱਕੀ ਟਿੱਬੀ ਬੱਸ ਸਟੈਂਡ ਤੇ ਰਹੇਗੀ, ਅਬੋਹਰ ਤੋਂ ਮਲੋਟ ਤੱਕ ਮੇਨ ਰੋਡ ਤੇ ਆਸ ਪਾਸ ਦੇ ਪਿੰਡਾਂ ਨੂੰ ਐਮਰਜੰਸੀ ਸੇਵਾਵਾਂ ਮੁਹੱਈਆ ਕਰਵਾਏਗੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਤੇ ਦੁਰਘਟਨਾ ਵਿੱਚ ਕੀਮਤੀ ਜਾਨਾਂ ਬਚਾਉਣ ਲਈ ਸਰਕਾਰ ਵੱਲੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਜਗਦੀਪ ਚਾਵਲਾ ਅਤੇ ਐੱਸ.ਐਮ.ਓ ਡਾ. ਪਵਨ ਮਿੱਤਲ ਸੀ.ਐਚ.ਸੀ ਆਲਮਵਾਲਾ ਦੀ ਵਿਸ਼ੇਸ਼ ਸੁਪਰਵਿਜ਼ਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਿੰਡ ਪੱਕੀ ਟਿੱਬੀ ਨੂੰ 108 ਐਂਬੂਲੈਂਸ ਦੀ ਸਹੂਲਤ ਦਿੱਤੀ ਗਈ, ਜੋ ਕਿ ਮੇਨ ਰੋਡ ਪੱਕੀ ਟਿੱਬੀ ਬੱਸ ਸਟੈਂਡ ਤੇ ਰਹੇਗੀ, ਅਬੋਹਰ ਤੋਂ ਮਲੋਟ ਤੱਕ ਮੇਨ ਰੋਡ ਤੇ ਆਸ ਪਾਸ ਦੇ ਪਿੰਡਾਂ ਨੂੰ ਐਮਰਜੰਸੀ ਸੇਵਾਵਾਂ ਮੁਹੱਈਆ ਕਰਵਾਏਗੀ।

ਇਸ ਦਾ ਉਦਘਾਟਨ ਸ. ਸੁਖਚੈਨ ਸਿੰਘ ਸਰਪੰਚ ਪੱਕੀ ਟਿੱਬੀ ਅਤੇ ਸੁਖਵਿੰਦਰ ਕੌਰ ਸਰਪੰਚ ਚੱਕ ਊਧਮ ਸਿੰਘ ਪੱਕੀ ਟਿੱਬੀ ਦੇ ਪਤੀ ਦਾਰਾ ਸਿੰਘ ਵੱਲੋਂ ਕਰਦਿਆਂ ਪੰਜਾਬ ਸਰਕਾਰ ਦਾ ਅਤੇ ਕਲਸਟਰ ਮੈਨੇਜ਼ਰ ਮੋਹਿਤ ਅਚਾਰੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਮ.ਪ.ਹ.ਵ ਨੇ ਦੱਸਿਆ ਕਿ ਡਿਲੀਵਰੀ ਕੇਸ, ਐਕਸੀਡੈਂਟ ਕੇਸ ਆਦਿ ਕਿਸੇ ਵੀ ਸਮੇਂ 108 ਨੰਬਰ ਤੇ ਕਾਲ ਕਰਕੇ ਲੋਕ ਇਸ ਦੀਆਂ ਸੇਵਾਵਾਂ ਲੈ ਸਕਦੇ ਹਨ। ਈ.ਐਮ.ਟੀ ਪਵਨ ਕੁਮਾਰ ਅਤੇ ਪਾਇਲਟ ਮਨਜੀਤ ਸਿੰਘ 24 ਘੰਟੇ ਸੇਵਾ ਵਿੱਚ ਹਾਜ਼ਿਰ ਹਨ। ਇਸ ਮੌਕੇ ਜਸਵਿੰਦਰ ਸਿੰਘ ਮੈਂਬਰ, ਬਾਬਾ ਪਰਮਪਾਲ ਸਿੰਘ ਪਰਮਜੀਤ ਸਿੰਘ, ਦਲਵਿੰਦਰ ਸਿੰਘ ਘੁੱਕਾ, ਸਵਰਨਜੀਤ ਸਿੰਘ, ਪਰਮਜੀਤ ਸਿੰਘ, ਪਵਨ ਮੰਜਾਲ, ਦਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਮੀਤ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਵਿਜੇ ਠਾਕਰ, ਜੋਬਨ, ਰਾਜ ਮੰਜਾਲ, ਸਤਨਾਮ ਸਿੰਘ ਹਾਜ਼ਿਰ ਸਨ।

Author : Malout Live