ਸਰਕਾਰੀ ਹਾਈ ਸਕੂਲ ਦਾਨੇਵਾਲਾ ਵੱਲੋਂ ਪਰਾਲੀ ਸਾੜਨ ਵਿਰੁੱਧ ਕੱਢੀ ਗਈ ਜਾਗਰੁਗਤਾ ਰੈਲੀ

ਮਲੋਟ:- ਸਰਕਾਰੀ ਹਾਈ ਸਕੂਲ ਦਾਨੇਵਾਲਾ ਦੇ ਐੱਨ.ਸੀ.ਸੀ ਇਕਾਈ ਵਲੋਂ ਅੱਜ ਪਿੰਡ ਵਿੱਚ ਪਰਾਲੀ ਨੂੰ ਸਾੜਨ ਅਤੇ ਪ੍ਰਦੂਸ਼ਣ ਦੀ ਸਮੱਸਿਆ ਦੀ ਨੂੰ ਲੈ ਕੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਵਿਦਿਆਰਥੀਆਂ ਵਲੋਂ ਅੰਨ ਦਾਤਾ ਕਹੇ ਜਾਣ ਵਾਲੇ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਉੱਨਤ ਖੇਤੀ ਤਕਨੀਕਾਂ ਜਿਵੇਂ ਕਿ ਹੈਪੀ ਸੀਡਰ ਆਦਿ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ ਨਾ ਕਿ ਪਰਾਲੀ ਸਾੜਨ ਨੂੰ । ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਰਜਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਖੇਤੀ ਮਾਹਿਰਾਂ ਨੇ ਪਰਾਲੀ ਨੂੰ ਸਾੜਨ ਦੇ ਬਦਲੇ ਕਈ ਹੋਰ ਸੁਝਾਅ ਕਿਸਾਨਾਂ ਨੂੰ ਦਿੱਤੇ ਹਨ । ਪਰਾਲੀ ਨੂੰ ਸਾੜਨ ਨਾਲ ਜਿੱਥੇ ਪ੍ਰਦੂਸ਼ਣ ਵਧਦਾ ਹੈ ਉੱਥੇ ਹੀ ਕਿਸਾਨ ਦੇ ਮਿੱਤਰ ਕੀਟਾਂ ਦਾ ਵੀ ਖਾਤਮਾ ਹੋ ਜਾਂਦਾ ਹੈ । ਪਰਾਲੀ ਨੂੰ ਸਾੜਨ ਨਾਲ ਸਭ ਤੋਂ ਵੱਧ ਨੁਕਸਾਨ ਜਿੱਥੇ ਆਮ ਜਨਤਾ ਨੂੰ ਹੋ ਰਿਹਾ ਉੱਥੇ ਕਿਸਾਨ ਖੁਦ ਵੀ ਇਸਦੇ ਮਾੜੇ ਪ੍ਰਭਾਵਾਂ ਨਾਲ ਪੈਦਾ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਅਤੇ ਸਮੱਸਿਆਵਾਂ ਨਾਲ ਜੂਝ ਰਿਹਾ ਹੈ । ਇਸ ਰੈਲੀ ਵਿੱਚ ਐੱਨ.ਸੀ.ਸੀ ਯੂਨਿਟ ਦਾਨੇਵਾਲਾ ਦੇ ਦੋ ਫੋਜੀ ਅਤੇ ਸਕੂਲ ਦੇ ਹੋਰਣਾਂ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ ।