ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਕੀਤਾ ਜਾਗਰੂਕ ਰਵਿੰਦਰ ਪਾਲ
ਮਲੋਟ - ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਬੱਡੀ ਗਰੁੱਪ ਵਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੈਡਮ ਰਵਿੰਦਰ ਪਾਲ ਸਾਇੰਸ ਅਧਿਆਪਕਾ ਨੇ ਨਸ਼ਿਆਂ ਨਾਲ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਦੇ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਕਿ ਨਸ਼ੇ ਕਿਸ ਤਰ੍ਹਾਂ ਲਿਵਰ, ਫੇਫੜੇ, ਦਿਮਾਗ਼ ਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਦੇ ਹਨ । ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਜੇਕਰ ਤੁਹਾਡੇ ਘਰ ਵਿਚ ਜਾਂ ਆਲੇ-ਦੁਆਲੇ ਵਿਚ ਕੋਈ ਮੈਂਬਰ ਨਸ਼ਾ ਕਰਦਾ ਹੈ, ਉਸ ਨੂੰ ਬਡੀ ਗਰੁੱਪ ਰਾਹੀਂ ਰੋਕਿਆ ਜਾ ਸਕਦਾ ਹੈ । ਇਸ ਮੌਕੇ ਬਡੀ ਗਰੁੱਪ ਦੇ ਇੰਚਾਰਜ ਜਸਵਿੰਦਰ ਸਿੰਘ ਡੀ.ਪੀ.ਈ ਨੇ ਦੱਸਿਆ ਕਿ ਬੱਡੀ ਗਰੁੱਪਾਂ ਰਾਹੀ ਬੱਚੇ ਬਹੁਤ ਉਤਸ਼ਾਹ ਨਾਲ ਕੰਮ ਕਰ ਰਹੇ ਹਨ । ਇਸ ਮੌਕੇ ਪਿ੍ੰ. ਵਿਜੈ ਗਰਗ ਨੇ ਸਰਕਾਰ ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ । ਇਸ ਮੌਕੇ ਰੌਸ਼ਨ ਸਿੰਘ, ਨਿੱਧਾ ਨਾਰੰਗ ਤੇ ਸੁਨੀਤਾ ਰਾਣੀ ਹਾਜ਼ਰ ਸਨ ।