ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ 18 ਦੀਆਂ ਤਿਆਰੀਆਂ ਸਬੰਧੀ ਬੈਠਕ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰਾਜ ਖੇਡਾਂ ਅੰਡਰ 18 ਮਿਤੀ 6 ਤੋਂ 8 ਨਵੰਬਰ 2019 ਤੱਕ ਹੋਣ ਜਾ ਰਹੀਆਂ ਹਨ। ਇੰਨਾਂ ਖੇਡਾਂ ਵਿਚ ਕੁੱਲ 21 ਖੇਡਾਂ ਦੇ ਮੁਕਾਬਲੇ ਹੋਣਗੇ ਅਤੇ 3000 ਤੋਂ ਵਧੇਜੇ ਖਿਡਾਰਨਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇੰਨਾਂ ਖੇਡਾਂ ਸਬੰਧੀ ਅਗੇਤੀ ਪ੍ਰਬੰਧ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਸਭ ਨੂੰ ਇੰਨਾਂ ਖੇਡਾਂ ਲਈ ਪ੍ਰਬੰਧਾਂ ਵਿਚ ਖੇਡ ਵਿਭਾਗ ਨਾਲ ਸਹਿਯੋਗ ਕਰਨ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਕਾਬਲੇ ਜ਼ਿਲੇ ਦੇ ਵੱਖ ਵੱਖ ਖੇਡ ਮੈਦਾਨਾਂ ਵਿਚ ਹੋਣਗੇ। ਉਨਾਂ ਕਿਹਾ ਕਿ ਬਾਕਸਿੰਕ ਦੇ ਮੁਕਾਬਲੇ ਡੇਰਾ ਭਾਈ ਮਸਤਾਨ ਸਿੰਘ ਸਕੂਲ ਵਿਖੇ, ਬੈਡਮਿੰਟਨ ਦੇ ਮੁਕਾਬਲੇ ਰੈਡ ਕ੍ਰਾਸ ਭਵਨ ਵਿਖੇ, ਟੇਬਲ ਟੈਨਿਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸ੍ਰੀ ਮੁਕਤਸਰ ਸਾਹਿਬ, ਰੋਲਰ ਸਕੇਟਿੰਗ ਅਤੇ ਚੈਸ ਲਿਟਲ ਫਲਾਵਰ ਸਕੂਲ, ਜੂਡੋ, ਕੁਸਤੀ, ਫੈਨਸਿੰਗ ਦਸਮੇਸ਼ ਕਾਲਜ ਬਾਦਲ, ਤੀਰਅੰਦਾਜੀ ਮਾਲਵਾ ਸਕੂਲ ਗਿੱਦੜਬਾਹਾ, ਜਿਮਨਾਸਟਿਕ ਅਤੇ ਕਬੱਡੀ ਗੁਰੂ ਨਾਨਕ ਕਾਲਜ ਵਿਖੇ ਹੋਣਗੇ। ਜਦ ਕਿ ਖਿਡਾਰਨਾ ਨੂੰ ਮੁੱਖ ਤੌਰ ਤੇ ਸ੍ਰੀ ਮੁਕਤਸਰ ਸਾਹਿਬ ਅਤੇ ਬਾਦਲ ਵਿਖੇ ਠਹਿਰਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਇਸ ਮੌਕੇ ਪਾਣੀ ਦਾ ਪ੍ਰਬੰਧ ਲਈ ਮਾਰਕਿਟ ਕਮੇਟੀ, ਸਫਾਈ ਨਗਰ ਲਈ ਨਗਰ ਕੌਂਸਲ, ਮੈਡੀਕਲ ਟੀਮਾਂ ਤਾਇਨਾਤ ਕਰਨ ਲਈ ਸਿਹਤ ਵਿਭਾਗ ਨੂੰ ਹਦਾਇਤ ਕਰਨ ਦੇ ਨਾਲ ਨਾਲ ਟਰਾਂਸਪੋਰਟ, ਬਿਜਲੀ, ਬੇਰੀਕੈਟਿੰਗ, ਪਾਣੀ ਦਾ ਛਿੜਕਾਓ, ਸੁਰੱਖਿਆ ਪ੍ਰਬੰਧਾਂ ਆਦਿ ਸਬੰਧੀ ਵੀ ਵਿਭਾਗਾਂ ਨੂੰ ਪਾਬੰਦ ਕੀਤਾ। ਉਨਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਵਧੀਆ ਹੋਣ ਤੇ ਵਿਭਾਗਾਂ ਵਿਚ ਬਿਹਤਰ ਤਾਲਮੇਲ ਹੋਵੇ ਤਾਂ ਜੋ ਪੰਜਾਬ ਭਰ ਤੋਂ ਆਉਣ ਵਾਲੀਆਂ ਖਿਡਾਰਨਾਂ ਜਾਂ ਖੇਡ ਪ੍ਰਬੰਧਕਾਂ ਨੂੰ ਕੋਈ ਦਿੱਕਤ ਨਾ ਆਵੇ। ਬੈਠਕ ਵਿਚ ਐਸ.ਡੀ.ਐਮ. ਸ੍ਰੀਮਤੀ ਵੀਰਪਾਲ ਕੌਰ, ਸ: ਗੋਪਾਲ ਸਿੰਘ, ਡੀਐਸਪੀ ਐਚ ਹਿਨਾ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਅਰੁਣ ਕੁਮਾਰ, ਸਕੱਤਰ ਰੈਡ ਕ੍ਰਾਸ ਪ੍ਰੋ: ਗੋਪਾਲ ਸਿੰਘ, ਜ਼ਿਲਾ ਖੇਡ ਅਫ਼ਸਰ ਸ੍ਰੀਮਤੀ ਅਨਿੰਦਰਵੀਰ ਕੌਰ, ਜੀਓਜੀ ਦੇ ਜ਼ਿਲਾ ਂਿੲੰਚਾਰਜ ਮੇਜਰ ਜੀ ਐਸ ਔਲਖ ਆਦਿ ਵੀ ਹਾਜਰ ਸਨ।