ਕਰੋਨਾ ਨਾਲ ਜਿੰਦਗੀ ਨੂੰ ਰਫਤਾਰ ਦੇਣ 'ਚ ਲੋਕਾਂ ਨੂੰ ਜਾਗਰੂਕ ਕਰਨਗੇ ਜੀ.ਓ.ਜੀ

ਮਲੋਟ,(ਆਰਤੀ ਕਮਲ) :- ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਹੈਡ ਮੇਜਰ ਗੁਰਜੰਟ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਜਿੰਦਗੀ ਨੂੰ ਫਿਰ ਤੋਂ ਲੀਹ ਤੇ ਲਿਆਉਣ ਲਈ ਅਨਲਾਉਕ ਦੇ ਅਧੀਨ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਦੌਰਾਨ ਆਮ ਲੋਕਾਂ ਨੂੰ ਕਰੋਨਾ ਬਿਮਾਰੀ ਤੋਂ ਬਚਾਉ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਈ ਬਹੁਤ ਸਤਰਕ ਹੋਣ ਦੀ ਲੋੜ ਹੈ ।

ਹਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹੈਡ ਦੁਆਰਾ ਸਮੂਹ ਜੀ.ਓ.ਜੀ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਨਰੇਗਾ ਸਮੇਤ ਹੋਰ ਸਾਂਝੇ ਕੰਮਾਂ ਨੂੰ ਕਰਦਿਆਂ ਸਮਾਜਿਕ ਦੂਰੀ ਤੇ ਮਾਸਕ ਪ੍ਰਤੀ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨਾ ਹੈ । ਇਸੇ ਤਰਾਂ ਧਾਰਮਿਕ ਥਾਵਾਂ ਆਦਿ ਖੁੱਲਣ ਨਾਲ ਪਿੰਡਾਂ ਵਿਚ ਸ਼ਰਧਾ ਵਾਲੇ ਅਸਥਾਨਾਂ ਤੇ ਲੋਕਾਂ ਨੂੰ ਇਕੱਠੇ ਨਾ ਹੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ, ਬੱਸਾਂ ਜਾਂ ਨਿੱਜੀ ਗੱਡੀਆਂ ਤੇ ਸਫਰ ਕਰਦੇ ਵਕਤ ਅਤੇ ਘਰਾਂ ਵਿਚ ਹੋਣ ਵਾਲੇ ਖੁਸ਼ੀ ਗਮੀ ਦੇ ਕਾਰਜਾਂ ਮੌਕੇ ਲੋਕ ਅਣਗੌਲੇ ਨਾ ਹੋਣ ਇਸ ਲਈ ਜੀ.ਓ.ਜੀ ਨੂੰ ਲਗਾਤਾਰ ਪਿੰਡਾਂ ਵਿਚ ਸਰਗਰਮ ਰਹਿਣਾ ਹੋਵੇਗਾ । ਜਿਲ•ਾ ਹੈਡ ਨੇ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਨੂੰ ਗੰਭੀਰਤਾ ਨਾਲ ਲਗਾਤਾਰ ਚੈਕ ਕਰਨ ਤੇ ਜੋਰ ਦਿੱਤਾ । ਇਸ ਮੌਕੇ ਜਿਲ•ਾ ਸੁਪਰਵਾਈਜਰ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਤਹਿਸੀਲ ਸੁਪਰਵਾਈਜਰ ਗੁਰਮੇਲ ਸਿੰਘ, ਗੁਲਾਬ ਸਿੰਘ, ਫੁਲੇਲ ਸਿੰਘ, ਲਾਭ ਸਿੰਘ, ਗੁਰਦੀਪ ਸਿੰਘ, ਡੀਈਓ ਹਰਨੇਕ ਸਿੰਘ, ਗੁਰਮੀਤ ਸਿੰਘ, ਨਵਜੋਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜਰ ਸਨ ।