ਲੋਕ ਭਲਾਈ ਮੰਚ ਵੱਲੋਂ ਲਗਾਏ ਅੱਖਾਂ ਦੇ ਕੈਂਪ ਦੌਰਾਨ ਆਪਰੇਸ਼ਨ ਕਰਵਾ ਕੇ ਵਾਪਿਸ ਪਰਤਿਆ ਦੂਜਾ ਜੱਥਾ

ਲੋਕ ਭਲਾਈ ਮੰਚ ਰਜਿ. ਪਿੰਡ ਮਲੋਟ ਵੱਲੋਂ ਅੱਖਾਂ ਦਾ ਦੂਜਾ ਵਿਸ਼ਾਲ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਜੋ 20 ਅਕਤੂਬਰ ਨੂੰ ਸ਼ਗਨ ਭਵਨ ਪਿੰਡ ਮਲੋਟ ਵਿਖੇ ਸਵ. ਗੁਰਜੀਤ ਸਿੰਘ ਗਿੱਲ ਉੱਘੇ ਸਮਾਜਸੇਵੀ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਭਲਾਈ ਮੰਚ ਰਜਿ. ਪਿੰਡ ਮਲੋਟ ਵੱਲੋਂ ਅੱਖਾਂ ਦਾ ਦੂਜਾ ਵਿਸ਼ਾਲ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਜੋ 20 ਅਕਤੂਬਰ ਨੂੰ ਸ਼ਗਨ ਭਵਨ ਪਿੰਡ ਮਲੋਟ ਵਿਖੇ ਸਵ. ਗੁਰਜੀਤ ਸਿੰਘ ਗਿੱਲ ਉੱਘੇ ਸਮਾਜਸੇਵੀ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਸੀ। ਆਪਰੇਸ਼ਨ ਯੋਗ ਮਰੀਜ਼ਾਂ ਦਾ ਦੂਸਰਾ ਗਰੁੱਪ ਆਪਰੇਸ਼ਨ ਕਰਵਾ ਕੇ ਵਾਪਿਸ ਆਇਆ ਤਾਂ ਇਹਨਾਂ ਨੂੰ ਪ੍ਰੇਰਨਾ ਦੇਣ ਲਈ ਤਰਸੇਮ ਕੁਮਾਰ ਸ਼ਰਮਾ ਡੱਬਵਾਲੀ ਅਤੇ ਗੁਰਚਰਨ ਸਿੰਘ ਬਾਬਾ ਜੀਵਨ ਸਿੰਘ ਗੁਰਦੁਆਰਾ ਮੁਕਤਸਰ ਰੋਡ ਪਿੰਡ ਮਲੋਟ ਦੇ ਮੁੱਖ ਸੇਵਾਦਾਰ ਵਿਸ਼ੇਸ਼ ਤੌਰ ਤੇ ਪਹੁੰਚੇ।

 ਇਹਨਾਂ ਤੋਂ ਇਲਾਵਾ ਜਗਜੀਤ ਸਿੰਘ ਔਲਖ ਪ੍ਰਧਾਨ, ਰਾਮ ਕ੍ਰਿਸ਼ਨ ਸ਼ਰਮਾ ਅਤੇ ਇਕਬਾਲ ਸਿੰਘ ਗਿੱਲ ਆਦਿ ਮੈਂਬਰਾਂ ਨੇ ਆਏ ਹੋਏ ਮਰੀਜ਼ਾਂ ਨੂੰ ਜੀ ਆਇਆਂ ਕਿਹਾ ਅਤੇ ਹਾਲ ਚਾਲ ਪੁੱਛਿਆ ਕਿ ਜੈਤੋ ਲਾਇਨਸ ਆਈ ਕੇਅਰ ਸੈਂਟਰ ਵਿਖੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਾਂ ਦਿੱਕਤ ਨਾ ਆਈ ਹੋਵੇ ਅਤੇ ਇਹ ਸਲਾਹ ਦਿੱਤੀ ਕਿ ਅੱਖਾਂ ਦਾ ਪਰਹੇਜ ਡਾਕਟਰਾਂ ਦੇ ਦੱਸਣ ਮੁਤਾਬਿਕ ਕੀਤਾ ਜਾਵੇ ਤਾਂ ਕਿ ਕੋਈ ਪਰੇਸ਼ਾਨੀ ਨਾ ਆਵੇ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਗਈ ਤਾਂ ਸਾਡੇ ਕਿਸੇ ਵੀ ਮੈਂਬਰ ਨਾਲ ਗੱਲਬਾਤ ਕਰਕੇ ਉਸ ਪਰੇਸ਼ਾਨੀ ਦਾ ਹੱਲ ਕਰਨ ਵਿੱਚ ਪੂਰਨ ਤੌਰ ਤੇ ਮਦਦ ਕੀਤੀ ਜਾਵੇਗੀ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਸੇਵਾ ਜਾਰੀ ਰੱਖੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਕੇਂਟ, ਨਰਿੰਦਰ ਢਿੱਲੋਂ, ਜਸਵਿੰਦਰ ਸਿੰਘ ਸੋਨੀ ਅਤੇ ਠੇਕੇਦਾਰ ਸੰਜੀਵ ਕਾਮਾਰ ਆਦਿ ਮੌਜੂਦ ਸਨ।

Author : Malout Live