ਮਲੋਟ ਵਿਕਾਸ ਮੰਚ ਵੱਲੋਂ ਸੜਕ ਬਣਾਉਣ ਲਈ ਸ਼ਾਂਤਮਈ ਰੋਸ ਧਰਨਾ

ਮਲੋਟ:- ਮਲੋਟ ਵਿਕਾਸ ਮੰਚ ਵੱਲੋਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਨਵੀਂ ਬਣਾਉਣ ਸਬੰਧੀ ਸੇਤੀਆ ਦਾਬਾ ਮਲੋਟ ਦੇ ਸਾਹਮਣੇ ਸ਼ਾਂਤਮਈ ਰੋਸ ਧਰਨਾ ਲਾਇਆ ਗਿਆ l ਰੋਸ ਧਰਨਾ ਮਲੋਟ ਵਿਕਾਸ ਮੰਚ ਦੇ ਕਨਵੀਨਰ ਅਤੇ ਉੱਘੇ ਸਮਾਜ ਸੇਵਕ ਦੀ ਅਗਵਾਈ ਵਿਚ ਲਾਇਆ ਗਿਆ ਲ ਡਾ : ਸੁਖਦੇਵ ਸਿੰਘ ਗਿੱਲ ਕਨਵੀਨਰ ਤੇ ਵੱਖ - ਵੱਖ ਬੁਲਾਰਿਆਂ ਨੇ ਬੋਲਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਧੰਨ - ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਅਤੇ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ l ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਦੀ ਪਿਛਲੇ ਕਰੀਬ 20 ਸਾਲਾਂ ਤੋਂ ਬਹੁਤ ਹੀ ਤਰਸਯੋਗ ਹਾਲਤ ਬਣੀ ਹੋਈ ਹੈ , ਹਰ ਰੋਜ਼ ਹੀ ਹਾਦਸੇ ਹੋ ਰਹੇ ਹਨ , ਜਿਸ ਕਰਕੇ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਸਦਾ ਲਈ ਅਪਾਹਜ ਹੋ ਚੁੱਕੇ ਹਨ ਲ ਮਾਘੀ ਦੇ ਮੇਲੇ ਤੇ ਲੱਖਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਨਤਮਸਤਕ ਹੋਣ ਲਈ ਆਉਂਦੀਆਂ ਹਨ l ਸਰਕਾਰਾਂ ਕੁੰਭਕਰਨੀ ਨੀਂਦ ਸੋ ਚੁੱਕੀਆਂ ਹਨ ਲ ਡਾ . ਗਿੱਲ ਨੇ ਕਿਹਾ ਕਿ ਮਲੋਟ ਵਿਕਾਸ ਮੰਚ ਤੇ ਵੱਖ - ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸਮੇਂ ਸਮੇਂ ' ਤੇ ਕੇਂਦਰ ਸਰਕਾਰ , ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਸੜਕ ਬਣਾਉਣ ਦੀ ਮੰਗ ਕੀਤੀ ਗਈ ਸੀ , ਪਰ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ' ਤੇ ਕੋਈ ਅਸਰ ਨਹੀਂ ਹੋ ਰਿਹਾ , ਕਦੇ ਇਸ ਸੜਕ ਨੂੰ ਸਟੇਟ ਹਾਈਵੇ ਤੇ ਕਦੇ ਨੈਸ਼ਨਲ ਹਾਈਵੇ ਬਣਾਇਆ ਜਾਂਦਾ ਹੈ l ਸੈਂਟਰ ਸਰਕਾਰ ਨੂੰ ਸੜਕ ਬਣਾਉਣ ਲਈ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਜਲਦੀ ਸੜਕ ਬਣਾਉਣੀ ਚਾਹੀਦੀ ਹੈ l ਹਲਕੇ ਦੇ ਡਿਪਟੀ ਸਪੀਕਰ , ਖ਼ਜ਼ਾਨਾ ਮੰਤਰੀ , ਐਮ . ਪੀ . ਅਤੇ ਸੈਂਟਰ ਸਰਕਾਰ ' ਚ ਮੰਤਰੀ ਹੋਣ ਦੇ ਬਾਵਜੂਦ ਇਹ ਸੜਕ ਨਹੀਂ ਬਣਦੀ ਤਾਂ ਸਾਡੇ ਸਮਾਜ ਦੇ ਮੱਥੇ ' ਤੇ ਬਹੁਤ ਵੱਡਾ ਕਲੰਕ ਹੈ l ਇਸ ਮੌਕੇ ਮਲੋਟ ਵਿਕਾਸ ਮੰਚ ਵਲੋਂ ਸੰਗਤਾਂ ਲਈ ਚਾਹ - ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ l ਸਟੇਜ ਦੀ ਭੂਮਿਕਾ ਮੋਹਰ ਸਿੰਘ ਬਾਠ ਨੇ ਨਿਭਾਈ l ਇਸ ਮੌਕੇ ਬਾਬਾ ਬਲਜੀਤ ਸਿੰਘ , ਬਾਬਾ ਹਰਪ੍ਰੀਤ ਸਿੰਘ , ਬਾਬਾ ਜਸਵੰਤ ਸਿੰਘ , ਬਾਬਾ ਸਰਬਜੀਤ ਸਿੰਘ , ਬਾਬਾ ਇਕਬਾਲ ਸਿੰਘ , ਬਾਬਾ ਸੋਹਣ ਸਿੰਘ , ਡਾ : ਗੁਰਜੰਟ ਸਿੰਘ ਸੇਖੋਂ , ਰਕੇਸ਼ ਜੈਨ , ਉਮੇਸ਼ ਨਾਗਪਾਲ , ਪ੍ਰਿਥੀ ਸਿੰਘ ਮਾਨ , ਕਸ਼ਮੀਰ ਸਿੰਘ , ਦੇਸਰਾਜ ਸਿੰਘ , ਪਰਮਜੀਤ ਸਿੰਘ , ਦਿਲਬਾਗ ਸਿੰਘ , ਸਵਰਨ ਸਿੰਘ , ਗੁਰਜੀਤ ਸਿੰਘ ਗਿੱਲ , ਮਾ . ਹਿੰਮਤ ਸਿੰਘ , ਜਸਪਾਲ ਸਿੰਘ ਔਲਖ ਵਕੀਲ , ਬਲਵੰਤ ਸਿੰਘ ਵਕੀਲ , ਮੋਹਰ ਸਿੰਘ ਬਾਠ , ਮਾ . ਦਰਸ਼ਨ ਲਾਲ ਕਾਂਸਲ , ਹਰਪ੍ਰੀਤ ਸਿੰਘ , ਪਵਨ ਕੁਮਾਰ ਗਰਗ , ਮਾ . ਹਰਜਿੰਦਰ ਸਿੰਘ , ਸਰਦੂਲ ਸਿੰਘ , ਕਾਬਲ ਸਿੰਘ , ਜਸਦੇਵ ਸਿੰਘ , ਰਾਜ ਸਿੰਘ , ਅਨੂਪ ਸਿੰਘ ਸਿੱਧੂ , ਹਰਸ਼ਰਨਜੀਤ ਸਿੰਘ ਸੰਧੂ ਵਕੀਲ , ਅਵਤਾਰ ਸਿੰਘ ਬਰਾੜ , ਬਲਵਿੰਦਰ ਸਿੰਘ ਬਰਾੜ , ਜੋਗਿੰਦਰ ਸਿੰਘ ਰੱਖੜੀਆਂ ਤੋਂ ਇਲਾਵਾ ਵੱਖ - ਵੱਖ ਸਮਾਜ ਸੇਵੀ ਸੰਸਥਾਵਾਂ , ਯੂਨੀਅਨਾਂ , ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ l