ਮਲੋਟ ਹੇਲਪਿੰਗ ਫਾਊਂਡੇਸ਼ਨ ਅਤੇ ਮਲੋਟ ਲਾਈਵ ਵੱਲੋਂ ਕੀਤੀ ਮਲੋਟ ਡਾਇਰੈਕਟਰੀ ਮੋਬਾਈਲ ਐਪ ਦੀ ਸ਼ੁਰੂਆਤ

ਮਲੋਟ :- ਮਲੋਟ ਹੇਲਪਿੰਗ ਫਾਊਂਡੇਸ਼ਨ ਅਤੇ ਮਲੋਟ ਲਾਈਵ ਦੀ ਪੂਰੀ ਟੀਮ ਵੱਲੋਂ ਮਲੋਟ ਡਾਇਰੈਕਟਰੀ ਮੋਬਾਈਲ ਐਪ ਬਣਾਈ ਗਈ ਹੈ, ਜਿਸ ਦੀ ਲਾਉਂਚਿੰਗ ਸਕਾਈ ਮਾਲ ਮਲੋਟ ਦੇ ਸਕਾਈ ਸਿਨੇ ਮਲਟੀਪਲੈਕਸ ਵਿੱਚ ਪੂਰੀ ਟੀਮ ਵੱਲੋਂ ਕੀਤੀ ਗਈ । ਇਸ ਐਪ ਵਿਚ ਮਲੋਟ ਦੇ ਸਾਰੇ ਦੁਕਾਨਦਾਰਾਂ, ਡਾਕਟਰਾਂ, ਹਸਪਤਾਲਾਂ, ਕਾਰ ਬਾਜ਼ਾਰ ਅਤੇ ਹੋਰ ਕਾਰੋਬਾਰਾਂ ਦੇ ਜਰੂਰੀ ਸੰਪਰਕ ਨੰਬਰ ਨੂੰ ਤੁਸੀਂ ਆਪਣੇ ਫੋਨ ਵਿੱਚੋ ਲੱਭ ਸਕਦੇ ਹੋ । ਇਹ ਐਪ ਸਭ ਮਲੋਟ ਵਾਸੀਆਂ ਲਈ ਮੁਫ਼ਤ ਹੈ ਅਤੇ ਕੋਈ ਵੀ ਆਪਣਾ ਨੰਬਰ ਇਸ ਐਪ ਵਿੱਚ ਸ਼ਾਮਿਲ ਕਰਵਾ ਸਕਦਾ ਹੈ ।

ਇਸ ਮੌਕੇ ਤੇ ਮਲੋਟ ਲਾਈਵ ਦੇ ਕਰਤਾ ਧਰਤਾ ਮਿਲਨ ਸਿੰਘ ਹੰਸ ਨੇ ਦੱਸਿਆ ਕਿ ਮਲੋਟ ਵਾਸੀਆਂ ਨੂੰ ਹੁਣ ਕੋਈ ਨੰਬਰ ਲੱਭਣ ਲਈ ਕੀਤੇ ਸਰਚ ਜਾਂ ਕਿਤਾਬ ਤੋਂ ਲੱਭਣ ਦੀ ਲੋੜ ਨਹੀਂ ਬੱਸ ਇਸ ਐਪ ਵਿੱਚ ਜਾਓ ਤੇ ਕੋਈ ਵੀ ਕਿਸੇ ਦਾ ਵੀ ਨੰਬਰ ਦੇਖੋ । ਇੱਕ ਕਲਿਕ ਤੇ ਤੁਸੀਂ ਕਿਸੇ ਨੂੰ ਵੀ ਕਾਲ, ਵਟਸ ਐਪ, ਲੋਕੇਸ਼ਨ ਆਦਿ ਦੇਖ ਸਕਦੇ ਹੋ ਅਤੇ ਕਿਸੇ ਨੂੰ ਭੇਜ ਵੀ ਸਕਦੇ ਹੈ । ਇਸ ਪ੍ਰੋਜੈਕਟ ਦੇ ਹੈੱਡ ਗੁਰਵਿੰਦਰ ਸਿੰਘ ਅਤੇ ਹਰਮਨਜੋਤ ਸਿੱਧੂ ਨੇ ਕਿਹਾ ਕਿ ਇਹ ਸਾਰੀ ਟੀਮ ਦੀ ਦਿਨ ਰਾਤ ਦੀ ਮਿਹਨਤ ਹੈ ਤੇ ਸਾਨੂੰ ਵਧੀਆ ਲੱਗਦਾ ਹੈ ਮਲੋਟ ਲਈ ਕੁਝ ਨਵਾਂ ਕਰਕੇ ਅਤੇ ਇਹ ਸਾਡਾ ਉਪਰਾਲਾ ਵੀ ਮਲੋਟ ਵਾਸੀਆਂ ਲਈ ਇਕ ਤੋਹਫ਼ਾ ਹੈ । ਇਹ ਐਪ ਐਂਡਰਾਈਡ ਅਤੇ ਐਪਲ ਪਲੇਟਫਾਰਮ ਤੇ ਜਾਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ । ਇਸ ਮੌਕੇ ਪੂਰੀ ਟੀਮ ਮਧੂ ਬਾਲਾ, ਰੀਆ, ਪ੍ਰਭਜੋਤ ਕੌਰ, ਰਮਨ ਕੁਮਾਰ, ਰਾਮ ਕੁਮਾਰ, ਹਰਸ਼ ਹੰਸ, ਰਾਹੁਲ ਛਾਬੜਾ, ਜਸ਼ਨ ਸਿੱਧੂ, ਸੋਨੂੰ ਮਲੂਜਾ ਆਦਿ ਮੌਜੂਦ ਸਨ ।