ਡੀ. ਏ. ਵੀ ਕਾਲਜ ਮਲੋਟ ਵਿਖੇ ਪੋਸ਼ਣ ਮਾਹ ਮਨਾਉਂਦੇ ਹੋਏ ਜੰਕ ਫੂਡ ਤੋਂ ਬਚਨ ਅਤੇ ਪੋਸ਼ਟਿਕ ਆਹਾਰ ਲੈਣ ਲਈ ਜਾਗਰੂਕ ਕੀਤਾ ਗਿਆ

ਮਲੋਟ:- ਡੀ.ਏ.ਵੀ ਕਾਲਜ, ਮਲੋਟ ਵਿਖੇ ਐੱਨ.ਐੱਸ.ਐੱਸ ਯੂਨਿਟ ਦੁਆਰਾ ਪ੍ਰਿੰਸੀਪਲ ਡਾ.ਏਕਤਾ ਖੋਸਲਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਪੋਸ਼ਟਿਕ ਆਹਾਰ ਲੈਣ ਲਈ ਜਾਗਰੂਕ ਕੀਤਾ ਗਿਆ ਅਤੇ ਜੰਕ ਫੂਡ ਨਾਂ ਲੈਣ ਲਈ ਪ੍ਰੇਰਿਤ ਕੀਤਾ ਗਿਆ। ਚੰਗੀ ਸਿਹਤ ਲਈ ਪੋਸ਼ਟਿਕ ਭੋਜਨ ਅਤੇ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ।

ਜੰਕ ਫੂਡ ਵਿੱਚ ਬਹੁਤ ਜ਼ਿਆਦਾ ਕੈਲੋਰੀ ਦੀ ਮਾਤਰਾ ਹੁੰਦੀ ਹੈ। ਵਿਟਾਮਿਨ, ਪ੍ਰੋਟੀਨ ਅਤੇ ਮਿਨਰਲ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਸਾਡੇ ਲਈ ਲਾਭਦਾਇਕ ਘੱਟ ਅਤੇ ਹਾਨੀਕਾਰਕ ਜ਼ਿਆਦਾ ਹੁੰਦੀ ਹੈ। ਜੰਕ ਫੂਡ ਤੇ ਲੈਕਚਰ ਦਿੰਦੇ ਹੋਏ ਮਿਸ. ਕੋਮਲ ਨੇ ਦੱਸਿਆ ਕਿ ਕੋਲਡਰਿੰਕ, ਨੂਡਲ, ਬਰਗਰ, ਪੀਜਾ, ਚਿਪਸ ਅਤੇ ਚੌਕਲੇਟ ਆਦਿ ਜੰਕ ਫੂਡ ਦੇ ਉਦਾਹਰਣ ਹਨ, ਜਿਨ੍ਹਾਂ ਪਦਾਰਥਾਂ ਦਾ ਸੇਵਨ ਕਰਨ ਨਾਲ ਮੋਟਾਪਾ ਵੱਧਦਾ ਹੈ ਅਤੇ ਇਸ ਦੇ ਨਾਲ ਹੀ ਕਈ ਹੋਰ ਤਰਾਂ ਦੇ ਰੋਗਾਂ ਦੇ ਹੋਣ ਦਾ ਡਰ ਵੀ ਰਹਿੰਦਾ ਹੈ। ਵਿਦਿਆਰਥੀਆਂ ਨੂੰ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੈ। ਇਸ ਮੌਕੇ ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਡਾ. ਜਸਬੀਰ ਕੌਰ, ਸ਼੍ਰੀ ਸੁਭਾਸ਼ ਗੁਪਤਾ ਅਤੇ ਡਾ. ਮੁਕਤਾ ਮੁਟਨੇਜਾ ਆਦਿ ਸ਼ਾਮਿਲ ਸਨ।