ਡੇਰਾ ਬਾਬਾ ਸੰਤ ਲਾਲ ਯੂਵਾ ਕਮੇਟੀ ਵੱਲੋਂ ਪਹਿਲੀ ਪੈਦਲ ਯਾਤਰਾ ਕੀਤੀ ਗਈ ਸ਼ੁਰੂ

ਮਲੋਟ:- ਡੇਰਾ ਬਾਬਾ ਸੰਤ ਲਾਲ ਯੂਵਾ ਕਮੇਟੀ ਮਲੋਟ ਵੱਲੋਂ ਪਹਿਲੀ ਪੈਦਲ ਯਾਤਰਾ ਅੱਜ ਸਵੇਰ 6:30 ਵਜੇ ਕੱਢੀ ਗਈ। ਜਿਸ ਦੀ ਰਵਾਨਗੀ ਮਹਾਂਵੀਰ ਗਊਸ਼ਾਲਾ ਦੇ ਸੰਸਥਾਪਕ ਬਾਬਾ ਜਿਊਰੀ ਵੱਲੋ ਕੀਤੀ ਗਈ। ਇਸ ਮੌਕੇ ਕਮੇਟੀ ਮੈਂਬਰ ਕਾਕੂ ਗਰੋਵਰ, ਬਬਲੂ ਸੌਂਡਾ, ਐਡਵੋਕੇਟ ਰੋਹਿਤ ਬਠਲਾ, ਦੀਪਕ ਸੌਂਡਾ ਨੇ ਦੱਸਿਆ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਇਹ ਸਾਡੀ ਪਹਿਲੀ ਯਾਤਰਾ ਹੈ। ਸਾਡੀ ਹਰ ਸਾਲ ਕੋਸ਼ਿਸ਼ ਰਹੇਗੀ ਕਿ ਹਰ ਸਾਲ ਯਾਤਰਾ ਕੱਢੀ ਜਾਵੇਗੀ ਅਤੇ ਹੋਰ ਜਾ ਰਹੇ ਯਾਤਰੀਆ ਦੀ ਸੇਵਾ ਕੀਤੀ ਜਾਵੇਗੀ।