ਸੈਨੇਟ ਦੀ ਵੋਟ ਪਾਉਣ ਵੇਲੇ ਆਪਣਾ ਘਰੋਂ ਸ਼ਨਾਖਤੀ ਕਾਰਡ ਜਰੂਰ ਲੈ ਕੇ ਆਓ- ਪ੍ਰੋਫੈਸਰ (ਡਾ) ਪ੍ਰਿੰਸੀਪਲ ਬਲਜੀਤ ਸਿੰਘ ਗਿੱਲ
ਕਾਲਜ ਪ੍ਰਿੰਸੀਪਲ (ਡਾ.) ਬਲਜੀਤ ਸਿੰਘ ਗਿੱਲ ਨੇ ਸੈਨਟ ਦੀ ਵੋਟ ਪਾਉਣ ਵਾਲੇ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ ਕਿ 20 ਸਤੰਬਰ 2026 ਨੂੰ ਆਪਣਾ ਸ਼ਨਾਖਤੀ ਕਾਰਡ ਘਰ ਤੋਂ ਜਰੂਰ ਲੈ ਕੇ ਆਓ। ਕਈ ਵਾਰ ਇੱਕੋ ਨਾਮ ਦੀਆਂ ਕਈ ਵੋਟਾਂ ਹੁੰਦੀਆਂ ਹਨ ਤੇ ਉਸ ਵਿੱਚ ਵੋਟ ਪਵਾਉਣ ਵਾਲੇ ਮੁਲਾਜ਼ਮਾਂ ਨੂੰ ਦਿੱਕਤ ਆ ਜਾਂਦੀ ਹੈ।
ਮਲੋਟ : ਕਾਲਜ ਪ੍ਰਿੰਸੀਪਲ (ਡਾ.) ਬਲਜੀਤ ਸਿੰਘ ਗਿੱਲ ਨੇ ਸੈਨਟ ਦੀ ਵੋਟ ਪਾਉਣ ਵਾਲੇ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ ਕਿ 20 ਸਤੰਬਰ 2026 ਨੂੰ ਆਪਣਾ ਸ਼ਨਾਖਤੀ ਕਾਰਡ ਘਰ ਤੋਂ ਜਰੂਰ ਲੈ ਕੇ ਆਓ। ਕਈ ਵਾਰ ਇੱਕੋ ਨਾਮ ਦੀਆਂ ਕਈ ਵੋਟਾਂ ਹੁੰਦੀਆਂ ਹਨ ਤੇ ਉਸ ਵਿੱਚ ਵੋਟ ਪਵਾਉਣ ਵਾਲੇ ਮੁਲਾਜ਼ਮਾਂ ਨੂੰ ਦਿੱਕਤ ਆ ਜਾਂਦੀ ਹੈ। ਇਸ ਕਰਕੇ ਆਪਣਾ ਆਧਾਰ ਕਾਰਡ, ਪਾਸਪੋਰਟ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਈਸੰਸ ਜਾਂ ਹੋਰ ਕੋਈ ਵੀ ਸਰਕਾਰੀ ਦਸਤਾਵੇਜ ਜੋ ਤੁਹਾਡੀ ਸ਼ਨਾਖਤ ਨੂੰ ਦੱਸਦਾ ਹੋਵੇ, ਉਹ ਜਰੂਰ ਲੈ ਕੇ ਆਉਣਾ ਹੈ।
ਵੋਟ ਪਾਉਣ ਦਾ ਸਮਾਂ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਮਲੋਟ ਵਿੱਚ ਮੁੰਡਿਆਂ ਵਾਲੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੋ ਕਿ ਤਹਿਸੀਲ ਰੋਡ ਤੇ ਹੈ। ਉਸ ਵਿੱਚ ਵੋਟਿੰਗ ਹੋਵੇਗੀ ਤੇ ਮਲੋਟ ਦੇ ਤਿੰਨ ਬੂਥ ਹੋਣਗੇ। ਪਹਿਲੇ ਬੂਥ (Polling booth 206) ਵਿੱਚ A-G ਤੱਕ, ਦੂਸਰੇ ਬੂਥ (207) ਵਿੱਚ H-P ਤੱਕ ਤੇ ਤੀਸਰੇ ਬੂਥ (208) ਵਿੱਚ Q-Z ਤੱਕ ਜਿਨ੍ਹਾਂ ਦੇ ਨਾਮ ਅੰਗਰੇਜ਼ੀ ਅੱਖਰਾਂ ਦੇ ਹਿਸਾਬ ਨਾਲ ਸੀਰੀਅਲ ਵਾਈਜ਼ (polling booth) ਵਿੱਚ ਆਉਂਦੇ ਹਨ, ਉਸ ਬੂਥ ਤੇ ਵੋਟਿੰਗ ਹੋਵੇਗੀ। ਵੋਟ ਪਾਉਣ ਦਾ ਤਰੀਕਾ ਸਮਝ ਕੇ ਜਾਣਾ ਹੈ ਤਾਂ ਕਿ ਤੁਹਾਡੀ ਵੋਟ ਖਾਰਜ ਨਾ ਹੋ ਜਾਵੇ।
Author : Malout Live



