ਭਗਵੰਤ ਮਾਨ ਬਣਿਆ ਬੀ.ਜੇ.ਪੀ ਦਾ ਹੱਥ ਠੋਕਾ- ਬਲਜੀਤ ਸਿੰਘ ਚਹਿਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਕੋਆਡੀਨੇਟਰ ਬਲਜੀਤ ਸਿੰਘ ਚਹਿਲ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਕੇ ਗਰੀਬ ਲੋਕਾਂ ਦੇ ਚੁੱਲਿਆਂ ਦੀ ਅੱਗ ਬਝਾਉਣ ਵਾਲਾ ਕੰਮ ਕੀਤਾ ਹੈ।
ਮਲੋਟ (ਪੰਜਾਬ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਕੋਆਡੀਨੇਟਰ ਬਲਜੀਤ ਸਿੰਘ ਚਹਿਲ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਕੇ ਗਰੀਬ ਲੋਕਾਂ ਦੇ ਚੁੱਲਿਆਂ ਦੀ ਅੱਗ ਬਝਾਉਣ ਵਾਲਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਣ ਸਿੰਘ ਵੱਲੋਂ ਗਰੀਬ ਲੋਕਾਂ ਦੇ ਰੁਜ਼ਗਾਰ ਦੀ ਗਰੰਟੀ ਲਈ ਮਨਰੇਗਾ ਸ਼ੁਰੂ ਕੀਤਾ ਗਿਆ, ਜਿਸ ਤਹਿਤ ਹਰ ਗਰੀਬ ਵਰਗ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਸੀ ਅਤੇ ਇਸ ਸਕੀਮ ਦਾ ਆਮ ਜਨਤਾ ਨੂੰ ਬੇਹੱਦ ਫਾਇਦਾ ਸੀ। ਪਰ ਬੀ.ਜੇ.ਪੀ ਦੀ ਸਰਕਾਰ ਨੇ ਇਸ ਦਾ ਨਾਮ ਬਦਲ ਕੇ ਵਿਕਸਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵਕਾ ਮਿਸ਼ਨ ਰੱਖ ਦਿੱਤਾ ਅਤੇ ਇਸਦੀਆਂ ਸ਼ਰਤਾਂ ਬਦਲ ਕੇ ਆਮ ਆਦਮੀਆਂ ਦੇ ਰੋਜ਼ਗਾਰ ਦੀ ਥਾਂ ਖਾਸ ਆਦਮੀਆਂ ਬਣਾ ਦਿੱਤਾ। ਪਰ ਕਾਂਗਰਸ ਪਾਰਟੀ ਵੱਲੋਂ ਇਸ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ।
ਜਿਸ ਤਹਿਤ ਸ਼੍ਰੀ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਵਿੱਚ ਵੀ ਰੋਸ ਮੁਜ਼ਾਹਰਾ ਕਰਕੇ ਗਏ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਰੱਖੀ ਕਿ ਇਸ ਨਵੀਂ ਸਕੀਮ ਨੂੰ ਪੰਜਾਬ ਵਿੱਚ ਮਾਨਤਾ ਨਾ ਦਿੱਤੀ ਜਾਵੇ ਤਾਂ ਕਿ ਪੰਜਾਬ ਦੇ ਮਜ਼ਦੂਰ ਵਰਗ ਦਾ ਨੁਕਸਾਨ ਹੋਣ ਤੋਂ ਬੱਚ ਜਾਵੇ। ਪਰ ਇਸ ਵਿਰੋਧ ਦੇ ਬਾਵਜੂਦ ਵੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਬੀ.ਜੇ.ਪੀ ਸਰਕਾਰ ਨੂੰ ਸਹਿਯੋਗ ਦੇ ਕੇ ਇਹ ਨਿਯਮ ਲਾਗੂ ਕਰ ਕੇ ਲੱਖਾਂ ਗਰੀਬ ਪਰਿਵਾਰਾਂ ਦੇ ਪੇਟ ਵਿੱਚ ਲੱਤ ਮਾਰੀ ਹੈ। ਹੁਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਗਵੰਤ ਸਿੰਘ ਮਾਨ ਬੀ.ਜੇ.ਪੀ ਸਰਕਾਰ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਿਹਾ ਹੈ ਅਤੇ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਖੋਹ ਰਿਹਾ ਹੈ। ਬਲਜੀਤ ਸਿੰਘ ਚਹਿਲ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਇਸ ਘਿਨਾਉਣੇ ਅਤੇ ਗਰੀਬ ਪਰਿਵਾਰਾਂ ਤੋਂ ਰੋਜ਼ਗਾਰ ਖੋਹਣ ਵਾਲੇ ਕਾਨੂੰਨ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ। ਇਸ ਮੌਕੇ ਤੇ ਜੁਗਰਾਜ ਸਿੰਘ ਰੰਧਾਵਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ (ਕਿਸਾਨ ਸੈੱਲ), ਧਰਮਿੰਦਰ ਸਿੰਘ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਰਣਜੀਤ ਸਿੰਘ ਰਾਣੀ ਵਾਲਾ ਜ਼ਿਲ੍ਹਾ ਜਰਨਲ ਸਕੱਤਰ, ਅਤੁੱਲ ਕੁਮਾਰ ਵਾਈਸ ਚੇਅਰਮੈਨ ਜ਼ਿਲ੍ਹਾ ਐੱਸ.ਸੀ ਸੈੱਲ, ਸਾਨੀਲ ਕੁਮਾਰ ਕੋਆਰਡੀਨੇਟਰ ਐੱਸ.ਸੀ ਸੈੱਲ ਪੰਜਾਬ ਵੀ ਮੌਜੂਦ ਸਨ।
Author : Malout Live



