ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਿਖੇ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ

ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) :  ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕੈਡ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਤੁਸ਼ਾਰ ਗੁਪਤਾ IPS ਅਤੇ ਕਪਤਾਨ ਪੁਲਿਸ (ਸਥਾਨਕ)-ਕਮ-ਜ਼ਿਲ੍ਹਾ ਕਮਿਊਨਟੀ ਪੁਲਿਸ ਅਫਸਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਂਝ ਕੇਂਦਰ ਸਬ-ਡਿਵੀਜ਼ਨ ਮਲੋਟ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਏ.ਐੱਸ.ਆਈ ਅਮਨਪ੍ਰੀਤ ਸਿੰਘ ਅਤੇ ਸੀਨੀਅਰ ਸਿਪਾਹੀ ਸੁਖਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ, ਸਾਂਝ ਸੇਵਾਂਵਾਂ ਅਤੇ ਪੁਲਿਸ ਹੈੱਲਪਲਾਈਨ ਨੰਬਰਾਂ ਬਾਰੇ ਜਾਗਰੂਕ ਕੀਤਾ ਗਿਆ।

Author : Malout News