ਐੱਸ.ਡੀ.ਐੱਮ ਮਲੋਟ ਵੱਲੋਂ ਜੀ.ਓ.ਜੀ ਨੂੰ ਪੂਰੀ ਨਿਰਪੱਖਤਾ ਨਾਲ ਕੰਮ ਕਰਨ ਦੀ ਹਦਾਇਤ
ਮਲੋਟ(ਆਰਤੀ ਕਮਲ):- ਜੀ.ਓ.ਜੀ ਤਹਿਸੀਲ ਮਲੋਟ ਦੀ ਮੀਟਿੰਗ ਮਾਰਕੀਟ ਕਮੇਟੀ ਦਫਤਰ ਵਿਖੇ ਐੱਸ.ਡੀ.ਐੱਮ ਮਲੋਟ ਦੀ ਅਗਵਾਈ ਵਿਚ ਹੋਈ ਜਿਸ ਮੌਕੇ ਤਹਿਸੀਲਦਾਰ ਮਲੋਟ ਮੈਡਮ ਸੁਖਬੀਰ ਕੌਰ ਅਤੇ ਨਾਇਬ ਤਹਿਸੀਲਦਾਰ ਅਜਿਵੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਜੇਪੀ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ । ਜੀ.ਓ.ਜੀ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਦੱਸਿਆ ਜੀ.ਓ.ਜੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਆਈ.ਐਚ.ਐਚ.ਐਲ ਦੇ ਕੰਮ ਦੀ ਵੀ ਸਥਿਤੀ ਅਤੇ ਮੁਸ਼ਕਲਾਂ ਦੱਸੀਆਂ ।
ਐੱਸ.ਡੀ.ਐੱਮ ਗੋਪਾਲ ਸਿੰਘ ਨੇ ਜੀ.ਓ.ਜੀ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ । ਉਹਨਾਂ ਜੀ.ਓ.ਜੀ ਨੂੰ ਪਿੰਡਾਂ ਵਿਚ ਲੋਕਾਂ ਨੂੰ ਪੈਖਾਨਿਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਸਰਵੇ ਅਤੇ ਹੋਰ ਸਕੀਮਾਂ ਤੇ ਕੰਮ ਕਰਦੇ ਸਮੇਂ ਪੂਰੀ ਤਰਾਂ ਨਿਰਪੱਖ ਹੋ ਕੇ ਕੰਮ ਕਰਨ ਲਈ ਕਿਹਾ । ਪਿੰਡਾਂ ਵਿਚ ਟਿੱਡੀ ਦਲ ਦੇ ਹਮਲੇ ਤੋਂ ਚਿੰਤਤ ਕਿਸਾਨਾਂ ਨੂੰ ਸਹੀ ਸਥਿਤੀ ਬਾਰੇ ਦੱਸਣ ਲਈ ਉਹਨਾਂ ਜੀ.ਓ.ਜੀ ਨੂੰ ਕਿਹਾ ਕਿ ਕਿਸਾਨਾਂ ਨੂੰ ਅਫਵਾਹਾਂ ਤੇ ਭਰੋਸਾ ਨਾ ਕਰਨ ਅਤੇ ਅਜਿਹੀ ਕਿਸੇ ਵੀ ਸਥਿਤੀ ਸਮੇਂ ਪਿੰਡ ਦੀ ਸਹੀ ਸਥਿਤੀ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਦੱਸ ਕੇ ਮਹਿਕਮੇ ਦੀ ਸਲਾਹ ਨਾਲ ਹੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਮੀਟਿੰਗ ਉਪੰਰਤ ਜੀ.ਓ.ਜੀ ਦੀ ਸਿਫਾਰਸ਼ ਤੇ ਮਲੋਟ ਦੇ ਇਕ ਲੋੜਵੰਦ ਨੌਜਵਾਨ ਸੁਨੀਲ ਕੁਮਾਰ ਨੂੰ ਟਰਾਈਸਾਈਕਲ ਵੀ ਐਸ.ਡੀ.ਐਮ ਗੋਪਾਲ ਸਿੰਘ ਵੱਲੋਂ ਆਪਣੇ ਕਰ ਕਮਲਾਂ ਨਾਲ ਦਿੱਤਾ ਗਿਆ । ਇਸ ਮੌਕੇ ਸੁਪਰਵਾਈਜਰ ਗੁਰਦੀਪ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਰਘੁਬੀਰ ਸਿੰਘ, ਸੂਬੇਦਰ ਸਿਰਤਾਜ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਡੀ.ਓ ਨਵਜੋਤ ਸਿੰਘ ਆਦਿ ਸਮੇਤ ਸਮੂਹ ਜੀ.ਓ.ਜੀ ਹਾਜਰ ਸਨ ।