ਸ਼੍ਰੀ ਗੰਗਾਨਗਰ ਤੋਂ ਨਾਂਦੇੜ ਸਾਹਿਬ ਰੇਲ ਗੱਡੀ ਨੂੰ ਰੋਜ਼ਾਨਾ ਚਲਾਇਆ ਜਾਵੇ - ਡਾ. ਗਿੱਲ

ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਸਿਟੀ ਵਿਕਾਸ ਮੰਚ ਦੇ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਨੇ ਭਾਰਤ ਸਰਕਾਰ ਅਤੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਰੇਲਵੇ ਸੰਬੰਧੀ ਲੋਕ ਹਿੱਤ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।

ਮਲੋਟ : ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਸਿਟੀ ਵਿਕਾਸ ਮੰਚ ਦੇ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਨੇ ਭਾਰਤ ਸਰਕਾਰ ਅਤੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਰੇਲਵੇ ਸੰਬੰਧੀ ਲੋਕ ਹਿੱਤ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਉਨ੍ਹਾਂ ਰੇਲਵੇ ਨਾਲ ਸੰਬੰਧਿਤ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੀ ਗੰਗਾਨਗਰ ਤੋਂ ਤਖਤ ਸ਼੍ਰੀ ਹਜੂਰ ਸਾਹਿਬ (ਨਾਂਦੇੜ) ਰੇਲ ਗੱਡੀ ਨੂੰ ਰੋਜ਼ ਚਲਾਇਆ ਜਾਵੇ ਸ਼੍ਰੀ ਗੰਗਾਨਗਰ ਤੋਂ ਹਾਵੜਾ (ਆਭਾ ਰੇਲ ਗੱਡੀ) ਵੀ ਕਾਫੀ ਸਮੇਂ ਤੋਂ ਬੰਦ ਪਈ ਹੈ, ਇਸ ਨੂੰ ਵੀ ਚਲਾਇਆ ਜਾਵੇ। ਸ਼੍ਰੀ ਗੰਗਾਨਗਰ ਤੋਂ ਰੇਲ ਗੱਡੀ ਕਾਠੁ ਗਦਾਮ ਵਾਇਆ ਨੈਨੀਤਾਲ ਨੂੰ ਚਲਾਇਆ ਜਾਵੇ। ਇਸ ਤੋਂ ਇਲਾਵਾ ਬੁਰਜਾਂ ਵਾਲੇ ਫਾਟਕ ਤੇ ਅੰਡਰ ਬ੍ਰਿਜ ਬਣਾਇਆ ਜਾਵੇ

ਸੀ.ਆਰ.ਪੀ ਚੌਂਕੀ ਮਲੋਟ ਦੇ ਸਾਹਮਣੇ ਢਾਈ ਮੀਟਰ ਚੌੜਾ ਹੋਰ ਬ੍ਰਿਜ ਬਣਾਇਆ ਜਾਵੇ, ਇਸ ਨਾਲ ਪੈਦਲ ਜਾਣ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਲੋਕ ਹਾਦਸਿਆਂ ਤੋਂ ਬਚ ਜਾਣਗੇ। ਪਲੇਟਫਾਰਮ ਨੰਬਰ ਇੱਕ ਦੀ ਲੰਬਾਈ ਵਿੱਚ ਵਾਧਾ ਕੀਤਾ ਜਾਵੇ ਪਲੇਟਫਾਰਮ ਇੱਕ ਦੀ ਰੇਲਵੇ ਲਾਈਨ ਤੇ ਪਲੇਟਫਾਰਮ ਨੰਬਰ ਦੋ ਦੀ ਰੇਲਵੇ ਲਾਈਨ ਦੇ ਕਰਾਸ ਨੂੰ ਆਪਸ ਵਿੱਚ ਜੋੜਿਆ ਜਾਵੇ ਰੇਲਵੇ ਸਟੇਸ਼ਨ ਮਲੋਟ ਦੇ ਬਾਹਰ ਪੇਡ ਬਾਥਰੂਮ ਲੋਕਾਂ ਦੀ ਸਹੂਲਤ ਲਈ ਬਣਾਏ ਜਾਣ ਰੇਲਵੇ ਸਟੇਸ਼ਨ ਦੀ ਪਾਰਕ ਨੂੰ ਚੌੜਾ ਕੀਤਾ ਜਾਵੇ।  ਮਲੋਟ ਰੇਲਵੇ ਸਟੇਸ਼ਨ ਤੇ ਓਵਰਬ੍ਰਿਜ ਦੀ ਲੰਬਾਈ ਏਕਤਾ ਨਗਰ ਵਾਲੇ ਪਾਸੇ ਵਧਾਈ ਜਾਵੇ। ਡਾ. ਗਿੱਲ ਨੇ ਕਿਹਾ ਕਿ ਉਕਤ ਮੰਗਾਂ ਪੂਰੀਆਂ ਹੋਣ ਨਾਲ ਸਮੁੱਚੇ ਇਲਾਕੇ ਤੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।

Author : Malout Live